ਜੇਐੱਨਐੱਨ, ਅੰਮ੍ਰਿਤਸਰ : ਪਾਕਿਸਤਾਨ ਤੋਂ ਭੇਜੇ ਗਏ ਟਿਫਨ ਬੰਬ ਦੀ ਬਰਾਮਦਗ਼ੀ ਤੇ ਧਮਾਕਾਖ਼ੇਜ਼ ਮਾਮਲੇ ਵਿਚ ਕਾਬੂ ਕੀਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐੱਸਵਾਈਐੱਫ) ਤਿੰਨਾਂ ਅੱਤਵਾਦੀਆਂ ਵਿੱਕੀ ਭੱਟੀ, ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਸੋਮਵਾਰ ਸ਼ਾਮ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਗਿਆ।

ਅਦਾਲਤ ਨੇ ਇਨ੍ਹਾਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਦੋ ਦਿਨ ਹੋਰ ਵਧਾ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਦੱਸੇ ਗਏ ਤੱਥਾਂ ਦੇ ਅਧਾਰ ’ਤੇ ਸੁਰਾਗ਼ ਲੱਭੇ ਜਾ ਰਹੇ ਹਨ। ਇਨ੍ਹਾਂ ਮੁਲਜ਼ਮਾਂ ਕੋਲੋਂ ਬਰਾਮਦ ਮੋਬਾਈਲ ਤੋਂ ਪੁਲਿਸ ਨੂੰ ਪਾਕਿਸਤਾਨ ਦੇ ਕੁਝ ਲੋਕਾਂ ਦੇ ਨੰਬਰ ਵੀ ਬਰਾਮਦ ਹੋਏ ਹਨ। ਉਨ੍ਹਾਂ ਦੀ ਕਾਲ ਲੋਕੇਸ਼ਨ ਤੋਂ ਵੀ ਕਈ ਭੇਤ ਖੁੱਲ੍ਹ ਰਹੇ ਹਨ। ਕੌਮੀ ਜਾਂਚ ਏਜੰਸੀ (ਐੱਨਆਈਏ) ਤਕਰੀਬਨ ਡੇਢ ਮਹੀਨੇ ਮਗਰੋਂ ਇਸ ਸੰਗੀਨ ਮਾਮਲੇ ਸਬੰਧੀ ਜਾਂਚ ਆਪਣੇ ਹੱਥ ਲੈ ਸਕਦੀ ਹੈ।