ਰਾਜਾ ਵੜਿੰਗ ਦਾ ਫੂਕਿਆ ਪੁਤਲਾ
ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਰਹੂਮ ਸਿਆਸਤਦਾਨ ਅਤੇ ਦੇਸ਼ ਦੇ ਵੱਡੇ ਦਲਿਤ ਨੇਤਾ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਨੂੰ ਲੈਕੇ ਸਥਾਨਕ ਕਸਬਾ ਚੌਂਕ ਮਹਿਤਾ ਵਿਖੇ ਆਮ ਆਦਮੀ
Publish Date: Wed, 12 Nov 2025 04:26 PM (IST)
Updated Date: Wed, 12 Nov 2025 04:28 PM (IST)

ਕਿਹਾ, ਰਾਜਾ ਵੜਿੰਗ ਦੇ ਬਿਆਨ ਨੇ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕੀਤਾ ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਰਹੂਮ ਸਿਆਸਤਦਾਨ ਅਤੇ ਦੇਸ਼ ਦੇ ਵੱਡੇ ਦਲਿਤ ਨੇਤਾ ਬੂਟਾ ਸਿੰਘ ਬਾਰੇ ਕੀਤੀ ਟਿੱਪਣੀ ਨੂੰ ਲੈਕੇ ਸਥਾਨਕ ਕਸਬਾ ਚੌਂਕ ਮਹਿਤਾ ਵਿਖੇ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਤਲਵੰਡੀ ਅਤੇ ਹਲਕਾ ਜੰਡਿਆਲਾ ਗੁਰੂ ਤੋਂ ਐੱਸਸੀ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਸਰਪੰਚ ਮਲਕ ਨੰਗਲ ਦੀ ਅਗਵਾਈ ਵਿਚ ਆਪ ਆਗੂਆਂ ਤੇ ਵਰਕਰਾਂ ਨੇ ਰਾਜਾ ਵੜਿੰਗ ਦਾ ਪੁਤਲਾ ਫੂਕ ਕੇ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਮਾਰਕੀਟ ਕਮੇਟੀ ਮਹਿਤਾ ਦੇ ਚੇਅਰਮੈਨ ਡਾ. ਗੁਰਵਿੰਦਰ ਸਿੰਘ ਰੰਧਾਵਾ, ਬਲਾਕ ਪ੍ਰਧਾਨ ਜਰਮਨ ਉਦੋ ਨੰਗਲ, ਜਨਰਲ ਸੈਕਟਰੀ ਪੰਜਾਬ ਬਲਜੀਤ ਸਿੰਘ ਚਾਹਲ ਅਤੇ ਹਲਕਾ ਜੰਡਿਆਲਾ ਦੇ ਕੁਆਰਡੀਨੇਟਰ ਦਇਆ ਸਿੰਘ ਮਹਿਤਾ, ਸਰਪੰਚ ਰਣਜੀਤ ਸਿੰਘ ਮਹਿਤਾ, ਸਰਪੰਚ ਅਰਮਿੰਦਰ ਸਿੰਘ ਘੁਹਾਟਵਿੰਡ ਹਿੰਦੂਆਂ, ਸਰਪੰਚ ਬਲਜੀਤ ਸਿੰਘ ਸੈਦੋਕੇ, ਸਰਪੰਚ ਅਜੇ ਗਾਂਧੀ, ਭਗਤ ਸਿੰਘ ਉਦੋਨੰਗਲ, ਅਜੀਤ ਸਿੰਘ ਬੱਬੀ ਪੰਚ, ਦਲਜੀਤ ਸਿੰਘ ਘਾਨੀ ਪੰਚ, ਜਸਕਰਨ ਸਿੰਘ ਮਹਿਤਾ, ਗੋਰਾ ਪੰਚ ਤੇ ਹੋਰ ਵੀ ਆਗੂ ਤੇ ਵਰਕਰ ਮੌਜੂਦ ਸਨ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਤਲਵੰਡੀ ਤੇ ਪ੍ਰਧਾਨ ਮਨਜੀਤ ਸਿੰਘ ਮਲਕ ਨੰਗਲ ਨੇ ਆਖਿਆ ਕਿ ਰਾਜਾ ਵੜਿੰਗ ਦੀ ਸਿਆਸੀ ਸਮਝ ਦਾ ਜਨਾਜਾ ਨਿਕਲ ਚੁੱਕਾ ਹੈ। ਉਨਾਂ ਕਿਹਾ ਕਿ ਦੇਸ਼ ਚ ਹੁਣ ਤੱਕ ਦਲਿਤ ਭਾਈਚਾਰੇ ਦੇ ਬਲਬੂਤੇ ਤੇ ਕਈ ਸਾਲ ਤੱਕ ਰਾਜ ਕਰਨ ਵਾਲੀ ਕਾਂਗਰਸ ਦੀ ਦਲਿਤ ਭਾਈਚਾਰੇ ਬਾਰੇ ਸੌੜੀ ਸੋਚ ਜੱਗ ਜਾਹਿਰ ਹੋ ਚੁੱਕੀ ਹੈ। ਵੜਿੰਗ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਕਾਂਗਰਸ ਨੇ ਹਮੇਸ਼ਾਂ ਦਲਿਤ ਆਗੂਆਂ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਾਂਗਰਸ ਨੇ ਨੈਸ਼ਨਲ ਪੱਧਰ ਜਾਂ ਪੰਜਾਬ ਪੱਧਰ ਤੇ ਆਪਣੀ ਪਕੜ ਕਮਜ਼ੋਰ ਸਮਝੀ ਤਾਂ ਦਲਿਤ ਆਗੂਆਂ ਜ਼ਰੀਏ ਵੋਟ ਬਟੋਰਨ ਦੀ ਕੋਸ਼ਿਸ਼ ਕੀਤੀ। ਇਸੇ ਸੋਚ ਦੇ ਚਲਦੇ ਅੱਜ ਕਿਸੇ ਵੀ ਦਲਿਤ ਆਗੂ ਦਾ ਕਾਂਗਰਸ ਚ ਸਤਿਕਾਰ ਨਹੀਂ ਰਿਹਾ। ਫੋਟੋ ਕੈਪਸਨ - ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਫੂਕਣ ਮੌਕੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਲਵੰਡੀ ਨਾਲ ਹਲਕਾ ਜੰਡਿਆਲਾ ਤੋਂ ਐੱਸਸੀ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਮਲਕ ਨੰਗਲ ਤੇ ਹੋਰ ਆਗੂ।