‘19ਵਾਂ ਸਵਰਗੀ ਜੋਗਿੰਦਰ ਸਿੰਘ ਮਾਨ’ ਫੁੱਟਬਾਲ ਟੂਰਨਾਮੈਂਟ ਕਰਵਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ‘19ਵਾਂ ਸਵਰਗੀ ਜੋਗਿੰਦਰ ਸਿੰਘ ਮਾਨ’ ਯਾਦਗਾਰੀ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਖਾਲਸਾ ਸਕੂਲ ਫੁੱਟਬਾਲ ਗਰਾਊਂਡ ਵਿਖੇ ਪ੍ਰਧਾਨ ਮਨਵਿੰਦਰ ਸਿੰਘ ਅਟਾਰੀ ਦੀ ਅਗਵਾਈ ਹੇਠ ਖਾਲਸਾ ਫੁੱਟਬਾਲ ਕਲੱਬ ਵਲੋਂ
Publish Date: Wed, 12 Nov 2025 04:28 PM (IST)
Updated Date: Wed, 12 Nov 2025 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ‘19ਵਾਂ ਸਵਰਗੀ ਜੋਗਿੰਦਰ ਸਿੰਘ ਮਾਨ’ ਯਾਦਗਾਰੀ ਓਪਨ ਪੰਜਾਬ ਫੁੱਟਬਾਲ ਟੂਰਨਾਮੈਂਟ ਖਾਲਸਾ ਸਕੂਲ ਫੁੱਟਬਾਲ ਗਰਾਊਂਡ ਵਿਖੇ ਪ੍ਰਧਾਨ ਮਨਵਿੰਦਰ ਸਿੰਘ ਅਟਾਰੀ ਦੀ ਅਗਵਾਈ ਹੇਠ ਖਾਲਸਾ ਫੁੱਟਬਾਲ ਕਲੱਬ ਵਲੋਂ ਕਰਵਾਇਆ ਗਿਆ। ਤਿੰਨ ਦਿਨਾਂ ਇਸ ਟੂਰਨਾਮੈਂਟ ਦੀ ਪਹਿਲੇ ਦਿਨ ਓਪਨਿੰਗ ਉਦਘਾਟਨ ਵਾਈਸ ਖਾਲਸਾ ਯੂਨੀਵਰਸਿਟੀ ਡਾ. ਮਹਿਲ ਸਿੰਘ ਅਤੇ ਪ੍ਰਿੰ. ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕੀਤਾ। ਤੀਜੇ ਦਿਨ ਇਸ ਦੀ ਕਲੋਜਿੰਗ ਵਾਰਡ 65 ਦੇ ਸੀਨੀਅਰ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਤਲੀਘਰ ਸਰਕਲ ਤੋਂ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ, ਰਛਪਾਲ ਸਿੰਘ ਕੌਂਸਲਰ, ਡਾ. ਨਵਪ੍ਰੀਤ ਸਿੰਘ ਅਤੇ ਵਿਰਾਟ ਦੇਵਗਨ ਨੇ ਕੀਤੀ। ਇਸ ਮੌਕੇ ਪ੍ਰਧਾਨ ਮਨਵਿੰਦਰ ਸਿੰਘ ਅਟਾਰੀ, ਪੈਟਰਨ ਡਾ. ਅਵਤਾਰ ਸਿੰਘ ਅਮਨਦੀਪ ਹਸਪਤਾਲ, ਵਾਈਸ ਪ੍ਰਧਾਨ ਸਰਬਜੀਤ ਸਿੰਘ ਪਿੰਕਾ ਤੇ ਵਾਈਸ ਪ੍ਰਧਾਨ ਸਵਰਨ ਸਿੰਘ ਰੇਲਵੇ, ਵਾਈਸ ਪ੍ਰਧਾਨ ਸਤਨਾਮ ਸਿੰਘ ਸਾਬੀ, ਜਨਰਲ ਸੈਕਟਰੀ ਅੰਮ੍ਰਿਤਪਾਲ ਰਾਣਾ, ਕੈਸ਼ੀਅਰ ਦਵਿੰਦਰ ਸਿੰਘ, ਚਰਨ ਸਿੰਘ ਆਦਿ ਹਾਜ਼ਰ ਸਨ। ਪ੍ਰਧਾਨ ਮਨਵਿੰਦਰ ਸਿੰਘ ਅਟਾਰੀ ਨੇ ਦੱਸਿਆ ਕਿ 16 ਕਲੱਬਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਹਿੱਸਾ ਲਿਆ। ਪਹਿਲੇ ਨੰਬਰ ’ਤੇ ਗਿੱਲ ਫਿਰੋਜਪੁਰ, ਦੂਜੇ ਨੰਬਰ ਖਾਲਸਾ ਫੁੱਟਬਾਲ ਕਲੱਬ ਅੰਮ੍ਰਿਤਸਰ ਦੀ ਟੀਮ ਰਹੀ। ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 51 ਹਜਾਰ, ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 31 ਹਜਾਰ ਰੁਪਏ ਇਨਾਮ ਅਤੇ ਤੀਜੇ-ਚੌਥੇ 4100 ਰੁਪਏ ਸਮੇਤ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵਲੋਂ ਰਣਧੀਰ ਸਿੰਘ ਗੋਰਾ ਰੰਧਾਵਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਗੋਰਾ ਰੰਧਾਵਾ ਨੇ ਜੇਤੂ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਇਸੇ ਤਰ੍ਹਾਂ ਅੱਗੇ ਵਧਦਿਆਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਸਾਨੂੰ ਜੀਵਨ ਵਿਚ ਖੇਡਾਂ ਨਾਲ ਜੁੜਣਾ ਚਾਹੀਦਾ ਹੈ। ਇਸ ਮੌਕੇ ਮਨਮੀਤ, ਰਾਹੁਲ, ਸਲਵਾਨ, ਰੋਹਿਤ ਆਦਿ ਹਾਜ਼ਰ ਸਨ।