ਗੁਰਜਿੰਦਰ ਸਿੰਘ ਮਾਹਲ, ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਬਿਜਲੀ ਦਾ ਟਰਾਂਸਫਾਰਮਰ ਫਟਣ ਕਾਰਨ ਭਿਆਨਕ ਅੱਗ ਲੱਗ ਗਈ ਹੈ । ਅੱਗ ਲੱਗਣ ਕਾਰਨ ਟਰਾਂਸਫਾਰਮਰ ਦੇ ਨਾਲ ਡਾਇਲਿਸਿਸ, ਐਕਸਰੇ ਅਤੇ ਹੋਰ ਵਿਭਾਗਾਂ ਵਿੱਚ ਮੌਜੂਦ ਮਰੀਜ਼ਾਂ ਚ ਹਫੜਾ ਤਫੜੀ ਫੈਲ ਗਈ ਤੇ ਮਰੀਜ਼ਾਂ ਦੇ ਪਰਿਵਾਰਕ ਮੈੰਬਰਾਂ ਨੇ ਆਪਣੇ ਮਰੀਜ਼ਾਂ ਨੂੰ ਉਥੋਂ ਕੱਢ ਕੇ ਬਾਹਰ ਸੜਕ ਤੇ ਲੈ ਆਂਦਾ। ਫਾਇਰ ਬ੍ਰਿਗੇਡ ਵਿਭਾਗ, ਹਸਪਤਾਲ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹਸਪਤਾਲ ਦੇ ਕੀਮਤੀ ਸਾਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Posted By: Tejinder Thind