ਜੇਐਨਐਨ,ਅੰਮ੍ਰਿਤਸਰ : ਅੰਮ੍ਰਿਤਸਰ, ਜਲੰਧਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ ਤੇ ਕਪੂਰਥਲਾ ਦੇ ਅਧਿਆਪਕਾਂ ਨੇ ਸੱਤਵਾਂ ਪੇਅ ਕਮਿਸ਼ਨ ਲਾਗੂ ਨਾ ਹੋਣ ਦੇ ਵਿਰੋਧ ’ਚ ਜੀਐਨਡੀਯੂ ਦੇ ਬਾਹਰ ਧਰਨਾ ਲਾ ਕੇ ਰੈਲੀ ਕੱਢੀ ਗਈ। ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰ ਆਰਗੇਨਾਈਜੇਸ਼ਨ ਦੇ ਬੈਨਰ ਹੇਠ ਗੁਰੂ ਨਾਨ ਦੇਵ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਜੀਐਨਡੀਯੂੁ ਅਤੇ ਪੰਜਾਬ ਐਂਡ ਚੰਡੀਗਡ਼੍ਹ ਕਾਲਜ ਟੀਚਰਜ਼ ਯੂਨੀਅਨ ਦੇ ਸਹਿਯੋਗ ਨਾਲ ਰੈਲੀ ਅਤੇ ਅਤੇ ਗੇਟ ਦੇ ਬਾਹਰ ਧਰਨਾ ਦਿੱਤਾ। ਇਸ ਧਰਨੇ ਵਿਚ 2 ਦਰਜਨ ਤੋਂ ਜ਼ਿਆਦਾ ਕਾਲਜਾਂ ਦੇ 500 ਤੋਂ ਜ਼ਿਆਦਾ ਅਧਿਆਪਕਾਂ ਨੇ ਹਿੱਸਾ ਲਿਆ।

ਪੀਐਫਯੂਸੀਟੀਓ ਦੇ ਪ੍ਰਧਾਨ ਡਾ.ਐਚਐਸ ਕਿੰਗਰਾ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਦੇਸ਼ ਭਰ ਵਿਚ ਲਾਗੂ ਕਰ ਦਿੱਤਾ ਗਿਆ ਹੈ ਜਦਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਅੱਜ ਤਕ ਸੱਤਵਾਂ ਪੇਅ ਕਮਿਸ਼ਨ ਲਾਗੂ ਨਾ ਹੋਣ ਕਾਰਨ ਅਧਿਆਪਕਾਂ ਵਿਚ ਰੋਸ ਦੀ ਲਹਿਰ ਹੈ। ਜੀਐਨਡੀਯੂਟੀਏ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਪੇ ਸਕੇਅ ਨੂੰ ਯੂਜੀਸੀ ਦੇ ਪੇਅ ਸਕੇਲ ਨਾਲ ਡੀ ਲਿੰਕ ਕਰਨਾ ਸਰਾਸਰ ਗਲਤ ਹੈ, ਜਿਸ ਕਾਰਨ ਉਚੇਰੀ ਸਿੱਖਿਆ ਦਾ ਖੇਤਰ ਪਿਛੜ ਜਾਵੇਗਾ। ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਬਲਜਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਅਧਿਆਪਕਾਂ ਦੀ ਭਰਤੀ ਨਾ ਹੋ ਕਾਰਨ ਸਿੱਖਿਆ ਦਾ ਕਾਫੀ ਨੁਕਸਾਨ ਹੋ ਰਿਆ ਹੈ ਜਦਕਿ ਸਰਕਾਰ ਸੂਬੇ ਵਿਚ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਰਹੀ ਹੈ। ਇਸ ਤਰ੍ਹਾਂ ਸਰਕਾਰ ਆਰਥਕ ਸੋਸ਼ਣ ਕਰਨ ਵਾਲਿਆਂ ਦਾ ਸਾਥ ਦੇ ਰਹੀ ਹੈ। ਇਸ ਮੌਕੇ ਡਾ. ਬੀਬੀ ਯਾਦਵ, ਡਾ. ਜੀਐਸ ਸੇਖੋਂ, ਡਾ. ਐਮਐਸ ਰੰਧਾਵਾ ਆਦਿ ਮੌਜੂਦ ਸਨ।

Posted By: Tejinder Thind