ਵਿਨੋਦ ਕੁਮਾਰ, ਨੰਗਲੀ : ਸ਼ਹੀਦ ਏਐੱਸਆਈ ਗੁਰਬਖਸ਼ ਸਿੰਘ ਜੋ 1987 ਵਿਚ ਜੰਡਿਆਲੇ ਵਿਖੇ ਡਿਊਟੀ ਦੌਰਾਨ ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਸਨ, ਉਨ੍ਹਾਂ ਦੀ ਯਾਦ ਵਿਚ ਸਰਕਾਰੀ ਹਾਈ ਸਕੂਲ ਨੰਗਲੀ ਵਿਖੇ ਸਕੂਲ ਦੇ ਮੁਖੀ ਸੁੱਖਪਾਲ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਥਾਣਾ ਹੇਰ ਕੰਬੋਅ ਮੁੱਖੀ ਕਸ਼ਮੀਰ ਸਿੰਘ, ਮੋਹਨ ਸਿੰਘ, ਕੌਂਸਲਰ ਬਲਵਿੰਦਰ ਗਿੱਲ ਤੇ ਸਰਪੰਚ ਵਰਿੰਦਰ ਸਿੰਘ ਵੀਪੀ ਨੇ ਵਿਸ਼ੇਸ਼ ਤੌਰ 'ਤੇ ਪੁੱਜ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਆਏ ਹੋਏ ਮਹਿਮਾਨਾਂ ਨੇ ਕਿਹਾ ਕਿ ਸ਼ਹੀਦ ਗੁਰਬਖਸ਼ ਸਿੰਘ ਬਹਾਦਰ ਸਿਪਾਹੀ ਸਨ। ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ ਬਾਰੇ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਚੌਕੀ ਬੱਲ ਕਲਾਂ ਇੰਚਾਰਜ ਸ਼ਮਸ਼ੇਰ ਸਿੰਘ, ਇੰਸਪੈਕਟਰ ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ ਜੱਗੀ ਿਢੱਲੋਂ, ਕਿ੍ਸ਼ਨ ਸਿੰਘ ਨੰਗਲੀ, ਮੈਂਬਰ ਕੁਲਦੀਪ ਸਿੰਘ ਤੋਂ ਇਲਾਵਾ ਸਮੁੂਹ ਸਟਾਫ ਮੈਂਬਰ ਹਾਜ਼ਰ ਸਨ।