ਪੱਤਰ ਪ੍ੇਰਕ, ਅੰਮਿ੍ਤਸਰ-ਖਤਰਨਾਕ ਸਵਾਇਨ ਫਲੂ ਵਾਇਰਸ ਸਰਦੀ ਦੇ ਮੌਸਮ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਹੈ। ਇਸ ਵਾਇਰਸ ਕਾਰਨ ਗੁਰੂ ਨਗਰੀ ਵਿੱਚ ਸੱਤ ਲੋਕਾਂ ਦੀ ਮੌਤ ਹੋਈ ਹੈ। ਪੰਜ ਲੋਕ ਜਨਵਰੀ ਮਹੀਨਾ ਵਿੱਚ ਮੌਤ ਦੀ ਆਗੋਸ਼ ਵਿੱਚ ਚਲੇ ਗਏ ਜਦੋਂ ਕਿ ਦੋ ਲੋਕਾਂ ਨੂੰ ਇਹ ਵਾਇਰਸ ਪਿਛਲੇ ਹਫ਼ਤੇ ਨਿਗਲ ਗਿਆ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਪੰਜ ਲੋਕਾਂ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਇਨ੍ਹਾਂ ਦੇ ਜਿਊਂਦੇ ਜੀਅ ਨਹੀਂ ਹੋ ਸਕਿਆ। ਸਵਾਇਨ ਫਲੂ ਟੈਸਟਿੰਗ ਲੈਬ ਵਿਚ ਇਨ੍ਹਾਂ ਦੀ ਰਿਪੋਰਟ ਮੌਤ ਦੇ ਬਾਅਦ ਹੀ ਪ੍ਾਪਤ ਹੋਈ। ਦਰਅਸਲ ਸਵਾਇਨ ਫਲੂ ਦੇ ਐੱਨ-1, ਐੱਚ-1 ਵਾਇਰਸ ਨਾਲ ਬੀਤੇ ਹਫ਼ਤੇ ਮਰਨ ਵਾਲੇ ਦੋ ਲੋਕਾਂ ਵਿਚ ਇਕ ਅੌਰਤ ਵੀ ਸ਼ਾਮਿਲ ਸੀ ਜੋ ਇੱਕ ਭਾਜਪਾ ਨੇਤਾ ਦੀ ਪਤਨੀ ਸਨ। ਦੋਵਾਂ ਮਰੀਜਾਂ ਦਾ ਇਲਾਜ ਨਿੱਜੀ ਹਸਪਤਾਲਾਂ ਵਿਚ ਚੱਲ ਰਿਹਾ ਸੀ। ਪਿਛਲੇ ਹਫ਼ਤੇ ਹੀ ਸਿਹਤ ਵਿਭਾਗ ਨੇ ਇਸ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਸਥਿਤ ਸਵਾਇਨ ਫਲੂ ਟੈਸਟਿੰਗ ਲੈਬ ਵਿਚ ਭੇਜੇ ਸਨ। ਬੀਤੇ ਸ਼ਨੀਵਾਰ ਰਿਪੋਰਟ ਪਾਜ਼ੀਟਿਵ ਆਈ। ਹਾਲਾਂਕਿ ਦੋਵਾਂ ਦੀ ਮੌਤ ਰਿਪੋਰਟ ਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਦੂਜੇ ਪਾਸੇ ਜਨਵਰੀ ਮਹੀਨੇ ਵਿਚ ਜਿਨ੍ਹਾਂ ਪੰਜ ਲੋਕਾਂ ਨੇ ਦਮ ਤੋੜਿਆ, ਉਨ੍ਹਾਂ ਵਿਚੋਂ ਤਿੰਨ ਦੀ ਟੈਸਟਿੰਗ ਰਿਪੋਰਟ ਵੀ ਉਨ੍ਹਾਂ ਦੇ ਮਰਨ ਬਾਅਦ ਪ੍ਾਪਤ ਹੋਈ। ਅਸਲ ਹਾਲਤ ਇਹ ਹਨ ਕਿ ਸਵਾਇਨ ਫਲੂ ਟੈਸਟਿੰਗ ਲੈਬ ਵਿਚ ਸੈਂਪਲਾਂ ਦਾ ਲੋਡ ਵੱਧ ਗਿਆ ਹੈ। ਇਸ ਲੈਬ ਵਿੱਚ ਅੰਮਿ੍ਤਸਰ ਦੇ ਨਾਲ-ਨਾਲ ਤਰਨਤਾਰਨ, ਪਠਾਨਕੋਟ, ਜਲੰਧਰ, ਗੁਰਦਾਸਪੁਰ ਤੱਕ ਸੈਂਪਲ ਪਹੁੰਚ ਰਹੇ ਹਨ। ਹੁਣ ਤੱਕ ਸਵਾਇਨ ਫਲੂ ਲੈਬ ਵਿੱਚ 80 ਤੋਂ ਜਿਆਦਾ ਮਰੀਜ਼ਾਂ ਦੇ ਟੈਸਟ ਹੋ ਚੁੱਕੇ ਹਨ। ਬਹੁਤ ਜ਼ਿਆਦਾ ਸੈਂਪਲ ਆਉਣ ਦੀ ਵਜ੍ਹਾ ਕਾਰਨ ਰਿਪੋਰਟ ਮਿਲਣ ਵਿਚ ਚਾਰ ਪੰਜ ਦਿਨ ਦਾ ਵਕਤ ਲੱਗ ਰਿਹਾ ਹੈ। ਦੂਜਾ ਕਾਰਨ ਇਹ ਹੈ ਕਿ ਸਵਾਇਨ ਫਲੂ ਟੈਸਟਿੰਗ ਦੀ ਟੈਸਟਿੰਗ ਕਿੱਟ ਵਿਚ ਇਕੱਠੇ ਪੰਝੀ ਤੋਂ ਤੀਹ ਸੈਂਪਲ ਰੱਖੇ ਜਾਂਦੇ ਹਨ। ਇਸ ਦੇ ਬਾਅਦ ਹੀ ਜਾਂਚ ਪ੍ਕਿ੍ਆ ਸ਼ੁਰੂ ਕੀਤੀ ਜਾ ਸਕਦੀ ਹੈ। ਇਕ ਸੈਂਪਲ ਨੂੰ ਕਿੱਟ ਵਿੱਚ ਨਹੀਂ ਲਗਾਇਆ ਜਾ ਸਕਦਾ। ਕਈ ਵਾਰ ਸੈਂਪਲਾਂ ਦੀ ਗਿਣਤੀ 25 ਵੀ ਨਹੀਂ ਹੁੰਦੀ। ਇਸ ਲਈ ਲੈਬੋਰੇਟਰੀ ਵਿਚ ਅਤੇ ਸੈਂਪਲ ਆਉਣ ਦਾ ਇੰਤਜਾਰ ਕੀਤਾ ਜਾਂਦਾ ਹੈ। ਇਸ ਤੋਂ ਵੀ ਟੈਸਟਿੰਗ ਰਿਪੋਰਟ ਦੇਣ ਵਿਚ ਦੇਰੀ ਹੋ ਰਹੀ ਹੈ। ਜਿਲ੍ਹੇ ਵਿਚ ਸਵਾਇਨ ਫਲੂ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 17 ਤੱਕ ਪਹੁੰਚ ਗਈ ਹੈ। ਸਵਾਇਨ ਫਲੂ ਦੇ ਸੰਤਾਪ ਦੇ ਬਾਅਦ ਸਰਕਾਰੀ ਹਸਪਤਾਲਾਂ ਦੀ 'ਆਇਸੋਲੇਸ਼ਨ ਵਾਰਡਸ' ਖਾਲੀ ਪਈਆਂ ਹਨ। ਸਿਵਲ ਹਸਪਤਾਲ ਵਿੱਚ ਸਵਾਇਨ ਫਲੂ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ ਲਈ ਵੇਂਟੀਲੇਟਰਸ ਨਹੀਂ। ਜੇਕਰ ਮਰੀਜ਼ ਨੂੰ ਸਾਹ ਲੈਣ ਵਿਚ ਮੁਸ਼ਕਲ ਆਉਂਦੀ ਹੈ ਤਾਂ ਉਸ ਨੂੰ ਬਚਾਉਣ ਲਈ ਪੁਖਤਾ ਇੰਤਜਾਮ ਨਹੀਂ। ਅਜਿਹੇ ਵਿੱਚ ਮਰੀਜ ਇੱਥੇ ਆਉਣਾ ਨਹੀਂ ਚਾਹੁੰਦੇ। ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿਚ ਸ਼ੱਕੀ ਬੁਖਾਰ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੁੱਝ ਨਿੱਜੀ ਹਸਪਤਾਲਾਂ ਦੇ ਡਾਕਟਰ ਮਰੀਜਾਂ ਨੂੰ ਇਸ ਭੁਲੇਖਾ ਵਿਚ ਪਾ ਰਹੇ ਹਨ ਉਨ੍ਹਾਂ ਨੂੰ ਸਵਾਇਨ ਫਲੂ ਪਾਜ਼ੀਟਿਵ ਹੈ। ਹਾਲਾਕਿ ਅਜਿਹੇ ਹਸਪਤਾਲਾਂ ਦੇ ਖਿਲਾਫ ਸਿਹਤ ਵਿਭਾਗ ਨੇ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ ਹੈ।

-------

ਸਰਦੀ ਵਿਚ ਭੜਕਿਆ ਵਾਇਰਸ

ਮੌਸਮ ਵਿਚ ਉਤਾਰ ਚੜਾਅ ਜਾਰੀ ਹਨ। ਕਦੇ ਮੀਂਹ ਤੇ ਕਦੇ ਤੇਜ ਧੁੱਪ ਦੇ ਚੱਲਦੇ ਤਾਪਮਾਨ ਇੱਕੋ ਜਿਹਾ ਨਹੀਂ ਆ ਰਿਹਾ। ਸਵਾਇਨ ਫਲੂ ਵਾਇਰਸ 16 ਡਿਗਰੀ ਸੈਲਸੀਅਸ ਤਾਪਮਾਨ ਵਿਚ ਜਿੰਦਾ ਰਹਿੰਦਾ ਹੈ। ਤਾਪਮਾਨ ਇਸ ਤੋਂ ਜਿਆਦਾ ਹੋਣ ਤੇ ਇਹ ਵਾਇਰਸ ਹਮਲਾਵਰ ਹੋ ਜਾਂਦਾ ਹੈ। ਫਿਲਹਾਲ ਗੁਰੂ ਨਗਰੀ ਦਾ ਤਾਪਮਾਨ 8 ਤੋਂ 9 ਡਿਗਰੀ ਹੈ। ਇਸੇ ਕਾਰਨ ਇਹ ਵਾਇਰਸ ਸ਼ਕਤੀਸ਼ਾਲੀ ਢੰਗ ਨਾਲ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ।

-----

300 ਮਰੀਜ਼ਾਂ ਨੂੰ ਬਚਾਇਆ : ਡਾ. ਨਵਦੀਪ

ਆਈਡੀਐੱਸਪੀ ਦੇ ਡਾ. ਨਵਦੀਪ ਦਾ ਕਹਿਣਾ ਹੈ ਕਿ ਸਟੇਟ ਰਿਵਿਊ ਕਮੇਟੀ ਨੇ ਸਵਾਇਨ ਫਲੂ ਨਾਲ ਹੋਈਆਂ ਮੌਤਾਂ ਦਾ ਰਿਵਿਊ ਕੀਤਾ ਹੈ। ਇਨ੍ਹਾਂ ਵਿਚ ਹੁਣ ਤਿੰਨ ਲੋਕਾਂ ਨੂੰ ਸਵਾਇਨ ਫਲੂ ਦੀ ਪੁਸ਼ਟੀ ਹੋਈ ਹੈ, ਜਦੋਂਕਿ ਬਾਕੀ ਪੰਜ ਦੀ ਮੌਤ ਬਾਰੇ ਘੋਖ ਕੀਤੀ ਜਾ ਰਹੀ ਹੈ। ਡਾ. ਨਵਦੀਪ ਦੇ ਅਨੁਸਾਰ ਕੈਟਾਗਿਰੀ ਬੀ ਦੇ 300 ਮਰੀਜਾਂ ਨੂੰ ਕੈਟੇਗਿਰੀ ਸੀ ਯਾਨੀ ਸਵਾਇਨ ਫਲੂ ਦੀ ਲਪੇਟ ਵਿਚ ਆਉਣ ਤੋਂ ਪਹਿਲਾਂ ਹੀ ਸਿਹਤ ਵਿਭਾਗ ਨੇ ਦਵਾਈ ਦੇ ਕੇ ਠੀਕ ਕੀਤਾ ਹੈ । ਜਿਨ੍ਹਾਂ ਸੱਤ ਲੋਕਾਂ ਦੀ ਮੌਤ ਹੋਈ ਹੈ, ਉੁਨ੍ਹਾਂ ਦਾ ਅੰਤਿਮ ਸੰਸਕਾਰ ਵੀ ਨਿਗਰਾਨੀ ਵਿਚ ਕੀਤਾ ਗਿਆ ਹੈ। ਮਿ੍ਤਕਾਂ ਦੀਆਂ ਲਾਸ਼ਾਂ ਨੂੰ ਵਿਸ਼ੇਸ਼ ਕਿੱਟਸ ਵਿਚ ਪੈਕ ਕਰਕੇ ਅੰਤਿਮ ਸੰਸਕਾਰ ਕਰਵਾਇਆ ਗਿਆ। ਅਸੀਂ ਦੇਰ ਰਾਤ ਵੀ ਨਿੱਜੀ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਦੇ ਸੈਂਪਲ ਲੈ ਰਹੇ ਹਨ। ਸਿਹਤ ਵਿਭਾਗ ਦੇ ਮਾਹਰ ਡਾਕਟਰ ਸ਼ੱਕੀ ਬੁਖਾਰ ਨਾਲ ਪੀੜਤ ਮਰੀਜਾਂ ਦਾ ਰਿਵਿਊ ਕਰਦੇ ਹਨ। ਡਾ. ਨਵਦੀਪ ਦੇ ਅਨੁਸਾਰ ਇਸ ਮੌਸਮ ਵਿਚ ਖੰਘ ਜੁਕਾਮ ਹੋਣ ਤੇ ਤਤਕਾਲ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੀ ਕੈਟਾਗਿਰੀ ਦਾ ਇਨਫਲੁਐਜਾ ਸੀ ਕੈਟਾਗਰੀ ਵਿਚ ਬਦਲਾਅ ਹੋ ਸਕਦਾ ਹੈ।