ਮਨਿੰਦਰ ਸਿੰਘ ਗੋਰੀ, ਅੰਮਿ੍ਤਸਰ :

ਕਾਂਗਰਸ ਪਾਰਟੀ ਦੇ ਖੇਤ ਤੇ ਮਜਦੂਰ ਸੈੱਲ ਦੇ ਵਾਈਸ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮਲਕੀਤ ਸਿੰਘ ਹੁੰਦਲ ਵੱਲੋਂ ਵੱਲ੍ਹਾ ਸਬਜੀ ਮੰਡੀ ਦੁਕਾਨ ਨੰਬਰ 94 ਹੁੰਦਲ ਟਰੇਡਿੰਗ ਕੰਪਨੀ ਵਿਖੇ ਸ੍ਰੀ ਸੁਖਮਨੀ ਸਹਿਬ ਜੀ ਦਾ ਪਾਠ ਕਰਵਾਇਆ ਗਿਆ। ਭੋਗ ਉਪਰੰਤ ਰਾਗੀ ਤੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਜੱਸ ਸੁਣਾ ਕੇ ਸੰਗਤਾਂ ਨੁੰ ਨਿਹਾਲ ਕੀਤਾ। ਜਿਸ ਵਿਚ ਹਲਕਾ ਦੱਖਣੀ ਦੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਬੁਲਾਰੀਆ ਦੇ ਸਿਆਸੀ ਸਲਾਹਕਾਰ ਪੁਨਰਦੀਪ ਸਿੰਘ ਚੈਰੀ ਬੁਲਾਰੀਆ ਵਿਸ਼ੇਸ਼ ਤੌਰ ਤੇ ਪੁੱਜੇ। ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਹੁੰਦਲ ਟ੍ੇਡਿੰਗ ਕੰਪਨੀ ਦਾ ਰੀਬਨ ਕੱਟ ਕੇ ਉਦਘਾਟਨ ਵੀ ਕੀਤਾ ਗਿਆ। ਸੀਨੀਅਰ ਕਾਂਗਰਸੀ ਆਗੂ ਮਲਕੀਤ ਸਿੰਘ ਹੁੰਦਲ ਵੱਲੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਚੈਰੀ ਬੁਲਾਰੀਆ, ਅਰਵਿੰਦਰ ਸਿੰਘ ਭਾਟੀਆ ਪੀਏ ਬੁਲਾਰੀਆ ਤੇ ਆਦਿ ਸ਼ਖਸੀਅਤਾਂ ਨੂੰ ਧਾਰਮਿਕ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਬਿੰਦਰ ਸਿੰਘ ਮਾਹਲ, ਗੁਰਜੀਤ ਸਿੰਘ ਵੱਲ੍ਹਾ, ਬੱਬਾ ਮਾਹਲ, ਰਾਜੂ ਮਾਹਲ, ਸਤਿਕਾਰ ਸਿੰਘ ਲਾਟੀ, ਕੌਸਲਰ ਸਤਨਾਮ ਸਿੰਘ ਸੱਤਾ, ਬਿਕਰਮਜੀਤ ਸਿੰਘ, ਮੁਖਤਾਰ ਸਿੰਘ, ਲਾਭ ਸਿੰਘ, ਮੌਤੀ ਸਾਗਰ, ਨਵਤੇਜ ਸਿੰਘ ਸੁਲਤਾਨਵਿੰਡ, ਬੱਗਾ ਮਾਹਲ, ਮਹਾਂਬੀਰ ਸਿੰਘ, ਰਜਿੰਦਰ ਸਿੰਘ ਰਿੰਪਾ, ਗੁਰਜੀਤ ਸਿੰਘ ਸੰਧੂ ਆਦਿ ਮੌਜੂਦ ਸਨ।