ਜੇਐੱਨਐੱਨ, ਅੰਮਿ੍ਤਸਰ : ਬਿਆਸ ਥਾਣੇ ਤਹਿਤ ਪੈਂਦੇ ਸਠਿਆਲਾ ਪਿੰਡ 'ਚ ਸੇਵਾਮੁਕਤ ਗੁਰਜਿੰਦਰ ਕੌਰ ਤੇ ਉਸ ਦੇ ਪਤੀ ਬਲਵਿੰਦਰ ਸਿੰਘ ਨੇ ਕੋਰੋਨਾ ਵਾਇਰਸ (ਕੋਵਿਡ-19) ਦੇ ਖ਼ੌਫ ਕਾਰਨ ਆਤਮਹੱਤਿਆ ਕਰ ਲਈ ਸੀ। ਮਿ੍ਤਕਾਂ ਕੋਲੋਂ ਖੁਦਕੁਸ਼ੀ ਨੋਟ ਮਿਲਾਂ ਤੋਂ ਬਾਅਦ ਪੁਲਿਸ ਨੇ ਇਹ ਖ਼ੁਲਾਸਾ ਕੀਤਾ ਹੈ।

ਉਧਰ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਮਿ੍ਤਕਾਂ ਕੋਲੋਂ ਮਿਲੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਉਹ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਰਹੇ ਹਨ। ਉਨ੍ਹਾਂ ਦੀ ਮੌਤ ਦਾ ਕੋਈ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਨੂੰ ਪਰੇਸ਼ਾਨੀ ਹੋ ਗਈ ਹੈ। ਉਹ ਦੋਵੇਂ ਪਰੇਸ਼ਾਨ ਹਨ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ।

ਉੱਧਰ ਮੈਡੀਕਲ ਕਾਲਜ ਸਥਿਤ ਫੌਰੈਂਸਿਕ ਵਿਭਾਗ ਦੀ ਟੀਮ ਦੇ ਡਾਕਟਰਾਂ ਨੇ ਦੋਵਾਂ ਦਾ ਪੋਸਟਮਾਰਟਮ ਕਰਨ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਦੋਵਾਂ ਲਾਸ਼ਾਂ 'ਚ ਕੋਰੋਨਾ ਵਾਇਰਸ ਹੈ।

ਜ਼ਿਕਰਯੋਗ ਹੈ ਕਿ ਬਿਆਸ ਤਹਿਤ ਪੈਂਦੇ ਸਠਿਆਲਾ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਜਿੰਦਰ ਕੌਰ ਨੇ ਵੀਰਵਾਰ ਨੂੰ ਆਤਮਹੱਤਿਆ ਕਰ ਲਈ ਸੀ। ਬਲਵਿੰਦਰ ਸਿੰਘ ਦਾ ਇਲਾਕੇ 'ਚ ਆਪਣਾ ਫੋਟੋ ਸਟੂਡੀਓ ਸੀ ਤੇ ਉਨ੍ਹਾਂ ਦੀ ਪਤਨੀ ਸਰਕਾਰੀ ਅਧਿਆਪਕਾ ਰਿਟਾਇਰਡ ਹੋ ਚੁੱਕੇ ਸਨ। ਬੀਤੇ ਦਿਨ ਦੋਵਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮਹੱਤਿਆ ਕਰ ਲਈ।