ਸਤਨਾਮ ਸਿੰਘ ਨਰੰਗਪੁਰੀ, ਬੁਤਾਲਾ-ਸਥਾਨਿਕ ਕਸਬਾ ਦੇ ਪਿੰਡ ਰਾਜਪਰ ਵਿਚ ਇਕ ਗਰੀਬ ਪਰਿਵਾਰ ਨਾਲ ਸਬੰਧਿਤ ਇਕ ਨੌਜਵਾਨ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੫ਾਪਤ ਹੋਇਆ । ਮਿਲੀ ਜਾਣਕਾਰੀ ਅਨਸਾਰ ਪ੫ਭਜੀਤ ਸਿੰਘ (24) ਪੁੱਤਰ ਜਸਵੰਤ ਸਿੰਘ ਦਾ ਵਿਆਹ ਪੱਚੀ ਦਿਨ ਪਹਿਲਾਂ ਪੰਦਰਾਂ ਦਸੰਬਰ ਨੂੰ ਬੜੇ ਚਾਵਾਂ ਨਾਲ ਕੀਤਾ ਸੀ ਅਜੇ ਤਾਂ ਪਰਿਵਾਰ ਨੂੰ ਚਾਰੇ ਪਾਸਿਓਂ ਵਧਾਈਆਂ ਮਿਲ ਰਹੀ ਸਨ ਅਜੇ ਨਵੇਂ ਵਿਆਹ ਦੇ ਚਾਅ ਵੀ ਪੂਰੇ ਨਹੀ ਹੋਏ , ਖੁਸ਼ੀਆਂ ਮਨਾਈਆ ਜਾ ਰਹੀਆਂ ਸਨ ਜੋ ਪ੫ਮਾਤਮਾਂ ਨੂੰ ਮਨਜੂਰ ਨਹੀਂ ਸੀ । ਅਚਾਨਕ ਪ੫ਭਜੀਤ ਦੀ ਹਾਲਤ ਵਿਗੜ ਗਈ ਬਿਆਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਸਿਹਤ ਵਿਚ ਸੁਧਾਰ ਨਾ ਹੋਇਆ ਇਥੋਂ ਅੰਮਿ੫ਤਸਰ ਰੈਫਰ ਕਰ ਦਿੱਤਾ ਗਿਆ। ਅੰਮਿ੫ਤਸਰ ਦੇ ਨਿੱਜੀ ਹਸਪਤਾਲ ਵਿਚ ਚੈਕਅਪ ਤੋਂ ਬਾਅਦ ਡਾਕਟਰਾਂ ਨੇ ਮਿ੫ਤਕ ਘੋਸ਼ਤ ਕਰ ਦਿੱਤਾ। ਮੌਤ ਦੀ ਖਬਰ ਸੁਣਦਿਆਂ ਸਾਰ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਿਥੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਸੀ, ਉਸ ਘਰ ਕੀਰਨੇ ਪੈਣ ਲੱਗ ਪਏ ਮਾਂ , ਪਿਓ ਦਾ ਰੋ-ਰੋ ਬੁਰਾ ਹਾਲ ਸੀ । ਨਵ ਵਿਆਹੀ ਪ੫ਭਜੀਤ ਦੀ ਪਤਨੀ ਦੇ ਕੀਰਨਿਆਂ ਨੇ ਹਰ ਅੱਖ ਨਮ ਕਰ ਦਿੱਤੀ । ਇਲਾਕੇ ਭਰ ਵਿਚ ਸੋਗ ਦੀ ਲਹਿਰ ਦੌੜ ਗਈ।