ਅੰਮਿ੍ਤਸਰ : ਚੀਨੀ ਡੋਰ ਦੇ ਵਾਰ ਕਾਰਨ ਸ਼ਨਿੱਚਰਵਾਰ ਨੂੰ ਖ਼ਾਲਸਾ ਕਾਲਜ ਦੀ ਵਿਦਿਆਰਥਣ ਵਾਲ ਵਾਲ ਬਚੀ। ਵਿਦਿਆਰਥਣ ਦੇ ਪਿਤਾ ਬਿ੍ਰਜੇਸ਼ ਮੁਤਾਬਕ ਉਸ ਦੀ ਧੀ ਕਾਲਜ ਤੋਂ ਘਰ ਪਰਤ ਰਹੀ ਸੀ ਤੇ ਪੁਤਲੀਘਰ ਚੌਕ ਲਾਗੇ ਉਸ ਨੂੰ ਚੀਨੀ ਡੋਰ ਨੇ ਉਸ ਦੀ ਜੈਕਟ ਨੂੰ ਬੁਰੀ ਤਰ੍ਹਾਂ ਚੀਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਡੋਰ ਜੈਕਟ ਦੀ ਬਜਾਏ ਧੌਣ ਨਾਲ ਚਿੰਬੜ ਜਾਂਦੀ ਤਾਂ ਜਾਨ ਨੂੰ ਖ਼ਤਰਾ ਬਣ ਸਕਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਚੀਨੀ ਡੋਰ ਦੇ ਵਪਾਰੀਆਂ ਨਾਲ ਬਣਦੀ ਸਖ਼ਤੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਰਣਜੀਤ ਐਵੇਨਿਊ ਸਥਿਤ ਪਾਈਟੈਕਸ ਮੇਲਾ ਗਰਾਉਂਡ ਵਿਚ ਲੋਹੜੀ ਮਨਾਉਂਦਿਆਂ ਹੋਇਆਂ ਪਤੰਗਬਾਜ਼ੀ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਸੀ ਜਦਕਿ ਸੋਚਣ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਸਮੇਤ ਵੱਡੇ ਵੱਡੇ ਅਫਸਰ, ਪੁਲਿਸ ਮਹਿਕਮਾ, ਟ੫ੈਫਿਕ ਮਹਿਕਮਾ, ਕਾਰਪੋਰੇਸ਼ਨ ਦਾ ਕਮਿਸ਼ਨਰ, ਸ਼ਹਿਰ ਦਾ ਮੇਅਰ ਤੇ ਸਾਰੇ ਵਾਰਡਾਂ ਦੇ ਕੌਂਸਲਰ ਰਲ ਕੇ ਵੀ ਚੀਨੀ ਡੋਰ ਦੀ ਵਿਕਰੀ ਨਹੀਂ ਰੁਕਵਾ ਸਕੇ। ਉਨ੍ਹਾਂ ਕਿਹਾ ਕਿ ਕਈ ਵਰਿ੍ਹਆਂ ਤੋਂ ਚੀਨੀ ਡੋਰ ਕਾਰਨ ਹਾਦਸੇ ਵਾਪਰ ਰਹੇ ਹਨ ਜਦਕਿ ਪਲਾਸਟਿਕ ਡੋਰ ਦੇ ਵਪਾਰੀ ਪ੍ਰਸ਼ਾਸਨ ਦੀ ਨੱਕ ਹੇਠਾਂ ਧੰਦਾ ਕਰ ਕੇ ਮੁਨਾਫ਼ਾ ਖੱਟ ਰਹੇ ਹਨ ਤੇ ਜਨਤਕ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ।