ਜੇਐੱਨਐੱਨ, ਅੰਮਿ੍ਤਸਰ : ਜ਼ਖ਼ਮੀ ਜਾਨਵਰਾਂ ਦਾ ਇਲਾਜ ਅਤੇ ਉਨ੍ਹਾਂ 'ਤੇ ਹੋ ਰਹੇ ਜ਼ੁਲਮ ਦੀ ਰੋਕਥਾਮ ਲਈ ਗਠਿਤ ਐੱਸਪੀਸੀਏ ਸੰਸਥਾ ਖੁਦ 'ਸਰਕਾਰੀ ਅੱਤਿਆਚਾਰ' ਦਾ ਸ਼ਿਕਾਰ ਹੈ। ਹਾਥੀ ਗੇਟ ਸਥਿਤ ਐੱਸਪੀਸੀਏ ਦਫ਼ਤਰ ਵਿਚ ਸਹੂਲਤਾਂ ਦਾ ਭਾਰੀ ਘਾਟ ਹੈ। ਸਥਿਤੀ ਇਹ ਹੈ ਕਿ ਐੱਸਪੀਸੀਏ ਵਿਚ ਪਸ਼ੁ ਡਾਕਟਰ ਤਕ ਨਹੀਂ ਹਨ। ਸ਼ਹਿਰ ਵਿਚ ਕਿਸੇ ਵੀ ਕਾਰਨ ਜ਼ਖ਼ਮੀ ਹੋਏ ਪਸ਼ੂਆਂ ਨੂੰ ਐੱਸਪੀਸੀਏ ਵਿਚ ਲਿਆਉਣ ਲਈ ਐਬੂਲੈਂਸ ਤਾਂ ਹੈ ਪਰ ਇਸ ਦਾ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਨਤੀਜਨ ਇਹ ਕੰਡਮ ਹੋ ਰਹੀ ਹੈ। ਇੱਥੇ ਕਾਰਜਅਧੀਨ ਛੇ ਐਕਜ਼ੀਕਿਊਟਿਵ ਆਪਣੀ ਤਨਖਾਹ ਤੋਂ ਪਸ਼ੂਆਂ ਦੀ ਖੁਰਾਕ ਦਾ ਪ੍ਰਬੰਧ ਕਰ ਰਹੇ ਹਨ। ਸਫਾਈ ਮੁਲਾਜ਼ਮਾਂ ਨੂੰ ਵੀ ਉਹ ਆਪਣੀ ਜੇਬ 'ਚੋਂ ਹੀ ਤਨਖਾਹ ਦੇ ਰਹੇ ਹਨ। ਵੀਰਵਾਰ ਨੂੰ ਐਂਟੀ ਕਰਾਈਮ ਐਂਡ ਐਨੀਮਲ ਪ੍ਰਰੋਟੈਕਸ਼ਨ ਐਸੋਸੀਏਸ਼ਨ ਦੇ ਮੈਂਬਰ ਐੱਸਪੀਸੀਏ ਦਫ਼ਤਰ ਪੁੱਜੇ ਅਤੇ ਇਸ ਵਿਚਲੀਆਂ ਖਾਮੀਆਂ ਦੀ ਪੋਲ ਖੋਲ੍ਹੀ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਰੋਹਨ ਮਹਿਰਾ ਨੇ ਕਿਹਾ ਕਿ ਸੋਸਾਇਟੀ ਫਾਰ ਦਾ ਪ੍ਰਰੀਵੈਨਸ਼ਨ ਆਫ ਕਰੂਲਿਟੀ ਆਫ ਐਨੀਮਲ (ਐੱਸਪੀਸੀਏ) ਦਾ ਮਕਸਦ ਬੀਮਾਰ ਪਸ਼ੂਆਂ ਦੀ ਤੀਮਾਰਦਾਰੀ ਕਰਨਾ ਹੈ। ਇੱਥੇ ਤਾਂ ਪਸ਼ੁਆਂ ਨੂੰ ਰੱਖਣ ਲਈ ਹੀ ਸਮਰਥ ਸਥਾਨ ਨਹੀਂ ਹੈ। ਦਵਾਈਆਂ ਦੀ ਵੀ ਘਾਟ ਹੈ। ਚਾਰਾ ਅਤੇ ਫੀਡ ਦਾ ਪ੍ਰਬੰਧ ਵੀ ਸਰਕਾਰ ਨਹੀਂ ਕਰ ਰਹੀ। ਐੱਸਪੀਸੀਏ ਦੀ ਐਗਜ਼ੀਕਿਊਟਿਵ ਮੈਂਬਰ ਰੁਪਿੰਦਰ ਨੇ ਕਿਹਾ ਕਿ ਇੱਥੇ 24ਂ ਘੰਟੇ ਪਸ਼ੂ ਡਾਕਟਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਥੇ ਲੋੜੀਂਦੀਆਂ ਦਵਾਈਆਂ ਦੀ ਘਾਟ ਪੂਰੀ ਕੀਤੀ ਜਾਵੇ ਤੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ।

ਰੁਪਿੰਦਰ ਨੇ ਦੱਸਿਆ ਕਿ ਐੱਸਪੀਸੀਏ ਵਿਚ ਕਾਰਜ ਅਧੀਨ ਐਕਟਿਵ ਮੈਂਬਰ ਸਿਧਾਰਥ ਰਾਠੌਰ, ਕਿਰਨ ਕਨੌਜੀਆ, ਵਿਨੀਤ ਰੰਧਾਵਾ, ਡਾ. ਮਨਪ੍ਰਰੀਤ ਸਿੰਘ ਨਿੱਜੀ ਕੋਸ਼ਿਸ਼ਾਂ ਨਾਲ ਪਸ਼ੂਆਂ ਦੀ ਦੇਖ-ਭਾਲ ਕਰ ਰਹੇ ਹਨ। ਐੱਸਪੀਸੀਏ ਵਿਚ ਘੱਟ ਤੋਂ ਘੱਟ ਦਸ ਲੋਕਾਂ ਦਾ ਸਟਾਫ ਹੋਣਾ ਚਾਹੀਦਾ ਹੈ। ਪਸ਼ੂਆਂ ਦੀ ਦੇਖਭਾਲ ਅਤੇ ਇਲਾਜ ਲਈ ਸਰਕਾਰੀ ਫੰਡ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਐੱਸਪੀਸੀਏ ਵਿਚ ਵਰਤਮਾਨ ਵਿਚ 40 ਕੁੱਤੇ ਅਤੇ ਦੋ ਗਾਵਾਂ ਇਲਾਜ ਅਧੀਨ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਲਾਵਾਰਸ ਅਤੇ ਬੀਮਾਰ ਜਾਨਵਰਾਂ ਦੇ ਇਲਾਜ ਲਈ ਦਵਾਈਆਂ ਦਾ ਪ੍ਰਬੰਧ ਕਰਨ ਦਾ ਜ਼ਿੰਮਾ ਨਗਰ ਨਿਗਮ ਨੂੰ ਸੌਪਿਆ ਹੈ, ਪਰ ਨਿਗਮ ਨੇ ਦਵਾਈਆਂ ਨਹੀਂ ਭੇਜੀਆਂ। ਇਹੀ ਵਜ੍ਹਾ ਹੈ ਕਿ ਐੱਸਪੀਐੱਸ ਦਾ ਸਟਾਫ ਆਪਣੀ ਸਮਰਥਾ ਅਨੁਸਾਰ ਦਵਾਈਆਂ ਖਰੀਦ ਰਿਹਾ ਹੈ। ਸਰਕਾਰੀ ਡਾਕਟਰ ਨਹੀਂ ਹੈ, ਲੇਕਿਨ ਇਕ ਨਿਜੀ ਡਾ. ਮਨਪ੍ਰਰੀਤ ਇੱਥੇ ਆ ਕੇ ਜ਼ਖ਼ਮੀ ਪਸ਼ੂਆਂ ਦੀ ਨਿਸਵਾਰਥ ਭਾਵਨਾ ਨਾਲ ਸੇਵਾ ਕਰਦੇ ਹਨ। ਨਾ ਤਾਂ ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮ ਇਥੇ ਆਉਂਦੇ ਹਨ ਤੇ ਨਾ ਹੀ ਨਗਰ ਨਿਗਮ ਦੇ ਅਧਿਕਾਰੀ ਇਸ ਦੀ ਸੁੱਧ ਲੈ ਰਹੇ ਹਨ। ਡਾ. ਰੋਹਨ ਮਹਿਰਾ ਨੇ ਕਿਹਾ ਕਿ ਐੱਸਪੀਸੀਏ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਹਨ, ਉਹ ਛੇਤੀ ਹੀ ਉਨ੍ਹਾਂ ਨੂੰ ਮੁਲਾਕਾਤ ਕਰ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਉਣ ਦੀ ਅਪੀਲ ਕਰਨਗੇ। ਇਸ ਮੌਕੇ ਡਾ. ਰਾਜੀਵ ਮਲਹੋਤਰਾ ਵਾਇਸ ਪ੍ਰਰੈਜ਼ੀਡੈਂਟ ਮੈਡੀਕਲ ਵਿੰਗ, ਅਜੇ ਸ਼ਿੰਗਾਰੀ ਡਿਸਟਿ੍ਕਟ ਇੰਚਾਰਜ ਆਦਿ ਮੌਜੂਦ ਸਨ।