ਅਮਰੀਕ ਸਿੰਘ, ਅੰਮਿ੍ਤਸਰ : ਡੀਏਵੀ ਇੰਟਰਨੈਸ਼ਨਲ ਸਕੂਲ ਵਿਖੇ ਕਲੱਸਟਰ ਪੱਧਰੀ ਡੀਏਵੀ ਰਾਸ਼ਟਰੀ ਖੇਡਾਂ ਦੇ ਅੰਤਰਗਤ ਮੁਕਾਬਲੇ ਕਰਵਾਏ ਗਏ। ਆਤਰੀਅਡਾ ਪੂਨਮ ਸੂਰੀ, ਪ੍ਰਧਾਨ ਡੀਏਵੀ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਦੀ ਰਹਿਨੁਮਾਈ ਹੇਠ, ਜੇਪੀ ਸੂਰ ਨਿਰਦੇਸ਼ਕ ਪਬਲਿਕ ਸਕੂਲ ਤੇ ਪ੍ਰਧਾਨ ਡੀਏਵੀ ਰਾਸ਼ਟਰੀ ਖੇਡ ਪ੍ਰਤੀਯੋਗਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਤੇ ਕਲੱਸਟਰ ਇੰਚਾਰਜ ਪਿ੍ਰੰਸੀਪਲ ਅੰਜਨਾ ਗੁਪਤਾ ਦੀ ਅਗਵਾਈ ਹੇਠ ਵੱਖ-ਵੱਖ ਕਲੱਸਟਰ ਪੰਜਾਬ ਅਤੇ ਜੰਮੂ ਕਲੱਸਟਰ ਦੇ 16 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਤੀਯੋਗਤਾ ਦੀ ਸ਼ੁਰੂਆਤ ਹਵਾ ਵਿਚ ਗੁਬਾਰੇ ਛੱਡ ਕੇ ਕੀਤੀ ਗਈ। ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ। ਸ਼ਤਰੰਜ ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਡੀਏਵੀ ਪਬਲਿਕ ਸਕੂਲ, ਲਾਨਟੈਨਿਸ ਵਿਚ ਪਹਿਲਾ ਸਥਾਨ ਡੀਏਵੀ ਇੰਟਰਨੈਸ਼ਨਲ ਸਕੂਲ ਤੇ ਦੂਸਰਾ ਸਥਾਨ ਡੀਏਵੀ ਪਬਲਿਕ ਸਕੂਲ ਤੇ ਕਰਾਟੇ ਵਿਚ ਪਹਿਲਾ ਸਥਾਨ ਡੀਏਵੀ ਇੰਟਰਨੈਸ਼ਨਲ ਸਕੂਲ ਨੇ ਜਿੱਤ ਕੇ ਪੰਜ ਸੋਨੇ ਤੇ ਦੋ ਚਾਂਦੀ ਦੇ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ ਡੀਏਵੀ ਇੰਟਰਨੈਸ਼ਨਲ ਸਕੂਲ ਦੀਆਂ ਲੜਕੀਆਂ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਸਕੂਲ ਦੀ ਪਿ੍ਰੰਸੀਪਲ ਅੰਜਨਾ ਗੁਪਤਾ ਨੇ ਇਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਹੋਰ ਅੱਗੇ ਵਧਣ ਦਾ ਅਸ਼ੀਰਵਾਦ ਦਿੱਤਾ।

ਫੋਟੋ-22