ਵਿਨੋਦ ਕੁਮਾਰ, ਨੰਗਲੀ : ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ ਪਿੰਡ ਬੱਲ ਕਲਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਅਵਤਾਰ ਪ੍ਰਕਾਸ਼ ਪੂਰਬ ਨੂੰ ਸਮਰਪਿਤ 550 ਪੌਦੇ ਲਾਉਣ ਦੀ ਮੁਹਿੰਮ ਤਹਿਤ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਸੜਕ ਦੇ ਦੋਵਾਂ ਪਾਸੇ 150 ਪੌਦੇ ਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਲੱਬ ਦੇ ਮੈਂਬਰ ਰੁਪਿੰਦਰਪਾਲ ਸਿੰਘ, ਹਰਪਾਲ ਸਿੰਘ, ਪ੍ਰਭਪਾਲ ਸਿੰਘ, ਡਾ. ਚੇਤਨ ਸੁਲਵਾਨ, ਸੁਰਜੀਤ ਸਿੰਘ, ਗੁਰੂਪ੍ਰਰੀਤ ਸਿੰਘ, ਕੇਵਲ ਸਿੰਘ, ਚਰਨਜੀਤ ਸਿੰਘ, ਜਗਰੂਪ ਸਿੰਘ, ਗੁਰਕੰਵਲ ਸਿੰਘ, ਸੁਪਨਦੀਪ ਸਿੰਘ, ਨੂਰ ਆਦਿ ਹਾਜ਼ਰ ਸਨ।