ਗੁਰਜਿੰਦਰ ਮਾਹਲ, ਅੰਮਿ੍ਤਸਰ

ਪੰਜਾਬ ਭਰ ਵਿਚ ਸਵਾਈਨ ਫਲੂ ਦੇ ਵਰਤ ਰਹੇ ਕਹਿਰ ਦੌਰਾਨ ਜਿੱਥੇ ਕਿ ਸਰਕਾਰੀ ਹਸਪਤਾਲਾਂ ਦੀ ਫੂਕ ਨਿਕਲਦੀ ਜਾ ਰਹੀ ਹੈ, ਉਥੇ ਹੀ ਗੁਰੂ ਨਗਰੀ ਦੇ ਲੋਕ ਹਿੱਤ ਤੇ ਸਮੇਂ-ਸਮੇਂ ਹਰ ਦੁਵਿਧਾ ਦੀ ਘੜੀ ਵਿਚ ਮਰੀਜਾਂ ਨਾਲ ਖੜਣ ਵਾਲੇ ਡਾ. ਕੁਲਦੀਪ ਅਰੋੜਾ ਵਲੋਂ ਕੇਡੀ ਹਸਪਤਾਲ ਵਿਚ 10 ਬੈੱਡਾਂ ਵਾਲੀ ਸਪੈਸ਼ਲ ਸਵਾਈਨ ਫਲੂ ਨਾਲ ਨਜਿੱਠਣ ਲਈ ਵਾਰਡ ਲੋਕ ਅਰਪਿਤ ਕੀਤੀ। ਜਾਣਕਾਰੀ ਦਿੰਦੇ ਹੋਏ ਡਾ. ਕੇਡੀ ਨੇ ਦੱਸਿਆ ਕਿ ਇਸ ਸਪੈਸ਼ਲ ਵਾਰਡ ਵਿਚ 24 ਘੰਟੇ ਫੁਲੀ ਲੋਡਿਡ ਸਿਸਟਮ, ਆਈਸੀਯੂ, ਆਕਸੀਜਨ, ਮੋਨੀਟਰਿੰਗ ਤੇ ਡਾਕਟਰਾਂ ਦੀ ਟੀਮ ਹਾਜ਼ਰ ਰਹੇਗੀ ਅਤੇ ਹਸਪਤਾਲ ਵਿਚ ਪਹਿਲਾਂ ਹੀ ਲੋਕ ਸੇਵਾ ਹਿੱਤ ਚੱਲ ਰਹੇ ਬਲੱਡ ਬੈਂਕ ਵਿਚ ਹਰ ਤਰ੍ਹਾਂ ਦੇ ਖੂਨ, ਸੈੱਲਾਂ ਦੀ ਕੋਈ ਕਮੀ ਨਹੀਂ ਹੈ, ਜੋ ਕਿ ਲੋੜ ਪੈਣ ਤੇ ਬਿਨਾਂ ਡੋਨਰ ਵੀ ਦਿੱਤੇ ਜਾਣਗੇ। ਉਨ੍ਹਾਂ ਸਪੱਸ਼ਟ ਰੂਪ ਵਿਚ ਕਿਹਾ ਕਿ ਹਰ ਲੋੜਵੰਦ ਲਈ ਬਿਨਾਂ ਕਿਸੇ ਭੇਦਭਾਵ ਦੇ ਹਸਪਤਾਲ ਵਿਚ ਵਾਰਡ ਸ਼ੁਰੂ ਹੈ। ਜਿਕਰਯੋਗ ਹੈ ਕਿ ਅੰਮਿ੍ਤਸਰ ਵਿਚ ਵਾਪਰੇ ਭਿਆਨਕ ਰੇਲ ਹਾਦਸੇ ਵਿਚ ਵੀ ਕੇਡੀ ਹਸਪਤਾਲ ਦੀ ਪੂਰੀ ਟੀਮ ਨੇ ਮਰੀਜਾਂ ਤੇ ਫੱਟੜਾਂ ਲਈ ਮੁਫਤ ਸੇਵਾਵਾਂ ਦਿੱਤੀਆਂ ਗਈਆਂ ਸਨ।