ਜੇਐੱਨਐੱਨ, ਅੰਮ੍ਰਿਤਸਰ : ਸਪੇਨ (Spain) ਦੀ ਇਕ ਕੁੜੀ ਨੇ ਫੇਸਬੁੱਕ ਫਰੈਂਡ (Facebook Friend) ਬਣਾ ਕੇ ਸਿਰਫ਼ 13 ਦਿਨਾਂ 'ਚ ਅੰਮ੍ਰਿਤਸਰ ਦੇ ਇਕ ਕਾਰੋਬਾਰੀ ਨੂੰ 1.55 ਲੱਖ ਰੁਪਏ ਦੀ ਚਪਤ ਲੱਗਾ ਦਿੱਤੀ। ਕੋਤਵਾਲੀ ਥਾਣੇ 'ਚ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਈਬਲ ਸੈੱਲ (Cyber Cell) ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਮੁਲਜ਼ਮਾਂ ਦਾ ਪਤਾ ਲਗਾ ਲਿਆ ਜਾਵੇਗਾ।

ਬਟਾਲਾ ਰੋਡ ਸਥਿਤ ਰਾਜੇਂਦਰ ਨਗਰ (Rajender Nagar) ਦੇ ਰਹਿਣ ਵਾਲੇ ਕਾਰੋਬਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਬੀਤੀ 25 ਸਤੰਬਰ ਨੂੰ ਉਨ੍ਹਾਂ ਦੀ ਫੇਸਬੁੱਕ ਆਈਡੀ 'ਤੇ ਕੈਟੀ ਵਿਲਿਅਮ ਨਾਂ ਦੀ ਕੁੜੀ ਦੀ ਫਰੈਂਡ ਰਿਕਵੈਸਟ ਮਿਲੀ। ਉਸ ਦੀ ਪ੍ਰੋਫਾਈਲ 'ਚ ਉਸ ਦਾ ਸਟੇਟਸ ਮੈਰਿਡ ਤੇ ਪਤਾ ਮੇਡਰਿਡ, ਸਪੇਨ ਲਿਖਿਆ ਹੋਇਆ ਸੀ। ਉਸ ਨੇ ਰਿਕਵੈਸਟ ਸਵੀਕਾਰ ਕਰ ਲਈ। ਦੋਵਾਂ 'ਚ ਗੱਲਾਂ ਹੋਣ ਲੱਗੀਆਂ ਤੇ ਦੋਸਤੀ ਹੋ ਗਈ।

ਔਰਤ ਨੇ ਦੱਸਿਆ ਕਿ ਉਸ ਦੀ ਇਕ ਬੱਚੀ ਹੈ। ਕੁਝ ਹੀ ਦਿਨ 'ਚ ਉਹ ਭਾਰਤ ਆਉਣ ਵਾਲੀ ਹੈ। ਉੱਥੇ ਘੁੰਮਣ-ਫਿਰਣ 'ਚ ਉਸ ਦੀ ਮਦਦ ਕਰਨ ਹੋਵੇਗੀ। ਇਸ ਤੋਂ ਬਾਅਦ 7 ਅਕਤੂਬਰ ਦੀ ਦੁਪਹਿਰ ਕੈਟੀ ਵਿਲਿਅਮ ਨੇ ਉਸ ਨੂੰ ਦੱਸਿਆ ਕਿ ਉਹ ਸ਼ਾਮ ਨੂੰ ਫਲਾਈਟ ਰਾਹੀਂ ਦਿੱਲੀ ਪਹੁੰਚਣ ਵਾਲੀ ਹੈ। 8 ਅਕਤੂਬਰ ਰਾਤ ਤਕ ਅੰਮ੍ਰਿਤਸਰ ਪਹੁੰਚ ਜਾਵੇਗੀ।

8 ਅਕਤੂਬਰ ਦੀ ਸਵੇਰ ਉਸ ਨੂੰ ਸੀਮਾ ਸ਼ਰਮਾ ਨਾਂ ਦੀ ਇਕ ਕੁੜੀ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਉਹ ਏਅਰਪੋਰਟ ਤੋਂ ਕਸਟਮ ਅਧਿਕਾਰੀ ਬੋਲ ਰਹੀ ਹੈ। ਕੈਟੀ ਨੂੰ ਕਸਟਮ ਵਿਭਾਗ ਨੇ ਫੜ ਲਿਆ ਹੈ, ਕਿਉਂਕਿ ਉਸ ਕੋਲ ਸਮਾਨ ਜ਼ਿਆਦਾ ਸੀ। ਉਸ ਦੀ ਕਸਟਮ ਡਿਊਟੀ ਚੁਕਾਉਣ ਲਈ ਉਸ ਨੂੰ 1.55 ਲੱਖ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉਹ ਉਸ ਦੀਆਂ ਗੱਲਾਂ 'ਚ ਆ ਗਿਆ। ਮਹਿਲਾ ਨੇ ਉਸ ਨੂੰ ਦੋ ਬੈਕਾਂ ਖਾਤਿਆਂ ਦੇ ਨੰਬਰ ਦਿੱਤੇ, ਜਿਨ੍ਹਾਂ 'ਚ ਉਸ ਨੇ ਕੁੱਲ 1.55 ਲੱਖ ਰੁਪਏ ਜਮ੍ਹਾਂ ਕਰ ਲਏ। ਇਸ ਤੋਂ ਬਾਅਦ ਉਸ ਨੂੰ ਫਿਰ ਤੋਂ ਹੋਰ ਪੈਸਾ ਜਮ੍ਹਾਂ ਕਰਵਾਉਣ ਲਈ ਫੋਨ ਆਉਣ ਲੱਗੇ, ਜਿਸ 'ਤੇ ਉਹ ਸਮਝ ਗਿਆ ਕਿ ਉਸ ਨਾਲ ਠੱਗੀ ਹੋਈ ਹੈ। ਉਸ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ।

Posted By: Amita Verma