ਮਨੋਜ ਕੁਮਾਰ,ਅੰਮ੍ਰਿਤਸਰ : ਪਾਕਿਸਤਾਨ ਦੀ ਜੇਲ੍ਹ 'ਚੋਂ 26 ਅਕਤੂਬਰ ਨੂੰ ਰਿਹਾਅ ਹੋ ਕੇ ਆਏ ਸੋਨੂੰ ਸਿੰਘ ਨੂੰ ਮਿਲਣ ਲਈ ਉਸ ਦੇ ਪਿਤਾ ਰੋਸ਼ਨ ਸਿੰਘ ਤੇ ਚਾਚਾ ਉਦੈ ਸਿੰਘ ਐਤਵਾਰ ਸਵੇਰੇ ਕਮਿਊਨਿਟੀ ਹੈਲਥ ਸੈਂਟਰ ਨਰੈਣਗੜ੍ਹ ਪੁੱਜੇ। ਆਪਣੇ ਪਿਤਾ ਤੇ ਚਾਚੇ ਨੂੰ ਵੇਖ ਕੇ ਸੋਨੂੰ ਸਿੰਘ ਨੂੰ ਚਾਅ ਚੜ੍ਹ ਗਿਆ ਤੇ ਉਹ ਗਲਵੱਕੜੀ ਪਾ ਕੇ ਉਨ੍ਹਾਂ ਨੂੰ ਮਿਲਿਆ। ਸੋਨੂੰ ਸਿੰਘ ਨੇ ਉਨ੍ਹਾਂ ਕੋਲੋਂ ਸਾਰੇ ਪਰਿਵਾਰ ਦਾ ਹਾਲ-ਚਾਲ ਪੁੱਛਿਆ। ਉਹ ਆਪਣੇ ਮੁੰਡੇ ਦਾ ਵੋਟਿੰਗ ਕਾਰਡ, ਰਾਸ਼ਨ ਕਾਰਡ, ਜਿਸ 'ਚ ਸੋਨੂੰ ਸਿੰਘ ਨੂੰ ਲੈਣ ਲਈ ਪਿੰਡ ਦੇ ਸਰਪੰਚ ਦਾ ਪੱਤਰ ਲੈ ਕੇ ਪਹੁੰਚਿਆ। ਆਪਣੇ ਮੁੰਡੇ ਨੂੰ ਛੇਹਰਟਾ ਦੇ ਨਾਰਾਇਣਗੜ੍ਹ ਸਥਿਤ ਕਮਯੂਨਿਟੀ ਹੈਲਥ ਸੈਂਟਰ 'ਚ ਕੁਆਰੰਟਾਈਨ ਕੀਤੇ ਗਏ ਸੋਨੂੰ ਸਿੰਘ ਨੂੰ ਲੈਣ ਗਏ ਪਿੰਡ ਦੇ ਸਰਪੰਚ ਦਾ ਪੱਤਰ ਲੈ ਕੇ ਪਹੁੰਚਿਆ ਪਰ ਉਨ੍ਹਾਂ ਕੋਲ ਸਬੰਧਿਤ ਥਾਣਾ ਇੰਚਾਰਜ, ਐੱਸਡੀਐੱਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਪੱਤਰ ਨਹੀਂ ਲੈ ਕੇ ਆਏ। ਇਸ ਗੱਲ ਨੇ ਇਨ੍ਹਾਂ ਲਈ ਸੋਨੂੰ ਸਿੰਘ ਨੂੰ ਲੈ ਜਾਣ 'ਚ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਹੈਲਥ ਸੈਂਟਰ 'ਚ ਤਾਇਨਾਤ ਸੁਰੱਖਿਆ ਅਧਿਕਾਰੀ ਮਨਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਆਪਣੇ ਥਾਣਾ ਜਾਂ ਸਬ ਡਵੀਜ਼ਨ ਤੋਂ ਸਬੰਧਿਤ ਇਸ ਸਬੰਧੀ ਇਕ ਫੇਕਸ ਮੰਗਵਾ ਲੈਣ ਕਿਉਂਕਿ ਸੋਨੂੰ ਸਿੰਘ ਨੂੰ ਉੱਤਰ ਪ੍ਰਦੇਸ਼ ਲੈ ਜਾਣ ਸਬੰਧੀ ਦਰੋਗਾ ਜਾਂ ਐੱਸਡੀਐੱਮ ਦਾ ਦਸਤਾਵੇਜ਼ ਜ਼ਰੂਰੀ ਹੈ।

ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਲਿਤਪੁਰ ਦੇ ਪਿੰਡ ਸਤਵਾਸਾ ਵਾਸੀ ਸੋਨੂੰ ਸਿੰਘ ਦੇ ਪਿਤਾ ਨੇ ਦੱਸਿਆ ਕਿ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਹ 2011 'ਚ ਘਰੋਂ ਕਿਧਰੇ ਚਲਾ ਗਿਆ ਸੀ। ਉਨ੍ਹਾਂ ਨੂੰ ਸਾਲ ਪਹਿਲਾਂ ਹੀ ਪਤਾ ਚੱਲਿਆ ਕਿ ਉਹ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਹੈ। ਉਸ ਦੀ ਰਿਹਾਈ ਦੀ ਸੂਚਨਾ ਮਿਲਣ 'ਤੇ ਉਨ੍ਹਾਂ ਨੇ ਪਿੰਡ 'ਚ ਲੱਡੂ ਵੰਡੇ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਨੂੰ ਸਿੰਘ ਨੂੰ ਉਸ ਦੇ ਪਿਤਾ ਨਾਲ ਘਰ ਲਈ ਰਵਾਨਾ ਕਰ ਦਿੱਤਾ ਜਾਵੇਗਾ।

Posted By: Amita Verma