ਜਗਦੀਸ਼ ਰਾਜ, ਵਲਟੋਹਾ : ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਦੇ ਪਿੰਡ ਆਮੀਰਕੇ ਦੀ ਸਮੂੰਹ ਪੰਚਾਇਤ ਨੂੰ ਜਿੱਤ ਦਾ ਸਰਟੀਫਿਕੇਟ ਮਿਲਣ ਤੋਂ ਬਾਅਦ ਰੱਖੀ ਗਈ ਧੰਨਵਾਦੀ ਮੀਟਿੰਗ ਦੌਰਾਨ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਗੱਜਣ ਸਿੰਘ, ਸਰਪੰਚ ਬਲਜਿੰਦਰ ਕੌਰ, ਕਾਂਗਰਸੀ ਆਗੂ ਲਖਬੀਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਨੂਪ ਸਿੰਘ ਭੁੱਲਰ, ਚੇਅਰਮੈਨ ਸੁਰਿੰਦਰ ਸਿੰਘ ਆਸਲ, ਬਿਕਰਮ ਸਿੰਘ ਭੁੱਲਰ, ਅੰਮਿ੍ਰਤਬੀਰ ਸਿੰਘ ਬਿੱਟੂ ਆਸਲ ਦੀ ਅਗਵਾਈ ਵਿਚ ਬਿਨਾਂ ਭੇਦਭਾਵ ਪਿੰਡ ਦਾ ਸਰਬੂਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਲਖਬੀਰ ਸਿੰਘ ਮੈਂਬਰ, ਰਜਵੰਤ ਕੌਰ ਮੈਂਬਰ, ਸਿਮਰਨਜੀਤ ਕੌਰ ਮੈਂਬਰ, ਜੈਮਲ ਸਿੰਘ ਮੈਂਬਰ, ਸੁਖਬੀਰ ਸਿੰਘ ਆਮੀਰਕੇ, ਹਰਚੰਦ ਸਿੰਘ, ਸੁਰਜੀਤ ਸਿੰਘ ਦੋਧੀ, ਗੁਰਦੀਪ ਸਿੰਘ ਦੋਧੀ, ਦਿਆਲ ਸਿੰਘ ਦੋਧੀ, ਗੁਰਲਾਲ ਸਿੰਘ ਆਮੀਰਕੇ, ਬਲਵੀਰ ਸਿੰਘ ਆਮੀਰਕੇ, ਸੁਖਵਿੰਦਰ ਸਿੰਘ, ਸਵਰਨਜੀਤ ਸਿੰਘ, ਗੁਰਲਾਭ ਸਿੰਘ , ਬਚਨ ਸਿੰਘ, ਰਾਮ ਸਿੰਘ, ਦਰਬਾਰਾ ਸਿੰਘ, ਸਕੂਲ ਕਮੇਟੀ ਚੇਅਰਮੈਨ ਭਜਨ ਸਿੰਘ, ਚਾਨਣ ਸਿੰਘ, ਰੇਸ਼ਮ ਸਿੰਘ, ਗੁਲਜਾਰ ਸਿੰਘ, ਗੈਰੀ ਭੁੱਲਰ, ਗੁਰਮੇਜ ਸਿੰਘ, ਜੋਗਿੰਦਰ ਸਿੰਘ, ਜੱਸਾ ਸਿੰਘ ਮੈਂਬਰ, ਪੂਰਨ ਸਿੰਘ, ਪਿਸ਼ੌਰਾ ਸਿੰਘ ਨੰਬਰਦਾਰ, ਦਿਲਬਾਗ ਸਿੰਘ ਨੰਬਰਦਾਰ, ਗੁਰਮੇਲ ਸਿੰਘ, ਆਕਾਸਦੀਪ ਸਿੰਘ ਆਦਿ ਹਾਜ਼ਰ ਸਨ।