ਪੱਤਰ ਪ੍ਰਰੇਰਕ, ਛੇਹਰਟਾ : ਛੇਹਰਟਾ ਪੁਲਿਸ ਸਾਂਝ ਕੇਂਦਰ ਪੱਛਮੀ ਵਲੋਂ ਇੰਚਾਰਜ ਪ੍ਰਵੀਨ ਕੁਮਾਰੀ ਦੀ ਅਗਵਾਈ ਹੇਠ ਭਰੂਣ ਹੱਤਿਆ, ਮਹਿਲਾ ਸੋਸ਼ਣ ਉਤੇ ਸਮਾਜਿਕ ਕੁਰੀਤੀਆਂ ਤੇ ਨਸ਼ਿਆਂ ਖ਼ਿਲਾਫ਼ ਸਰਕਾਰੀ ਹਾਈ ਸਕੂਲ ਗਵਾਲਮੰਡੀ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਪ੍ਰਵੀਨ ਕੁਮਾਰੀ ਤੋਂ ਇਲਾਵਾ ਮੈਂਬਰ ਤਰਸੇਮ ਸਿੰਘ ਚੰਗਿਆੜਾ, ਮੈਡਮ ਰਾਜਵਿੰਦਰ ਕੌਰ, ਏਐਸਆਈ ਰਮੇਸ਼ ਕੁਮਾਰ, ਦੀਪਕ ਸੂਰੀ, ਡਾ. ਦਵਿੰਦਰ ਸਿੰਘ ਵਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ।

ਇੰਚਾਰਜ ਪ੍ਰਵੀਨ ਕੁਮਾਰੀ ਨੇ ਬੱਚਿਆ ਨੂੰ ਸਾਂਝ ਕੇਂਦਰ ਵਲੋਂ ਬੱਚਿਆਂ ਨੂੰ ਨਸ਼ਿਆਂ, ਅੌਰਤਾਂ ਦੇ ਹੱਕਾਂ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਚਲਾਏ ਗਏ ਸ਼ਕਤੀ ਐਪ, ਟ੍ਰੈਫਿਕ ਨਿਯਮ, ਸਾਂਝ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਆਦਿ ਦੀ ਜਾਣਕਾਰੀ ਦਿੱਤੀ ਤੇ ਇਸਦੀ ਪਾਲਣਾ ਕਰਨ ਲਈ ਪ੍ਰਰੇਰਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਦਿੱਤੀਆ ਜਾਣ ਵਾਲੀਆਂ ਸਹੂਲਤਾਂ ਸਬੰਧੀ ਸਮੇਂ ਸਮੇਂ ਤੇ ਸਾਂਝ ਕੇਂਦਰ ਵੱਲੋਂ ਸਕੂਲਾਂ ਕਾਲਜਾਂ 'ਚ ਸੈਮੀਨਾਰ ਲਾਏ ਜਾਂਦੇ ਹਨ ਤਾਂ ਜੋ ਲੋਕ ਵੱਧ ਤੋਂ ਵੱਧ ਜਾਗਰੂਕ ਹੋ ਸਕਣ। ਉਨ੍ਹਾਂ ਕਿਹਾ ਕਿ ਪੁਲਿਸ ਸਾਂਝ ਕੇਂਦਰ ਜਨਤਾ ਦਾ ਸਹੀ ਮਾਰਗ ਦਰਸ਼ਕ ਹੈ ਤੇ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਲੋਕ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਇੱਥੋਂ ਕੋਈ ਵੀ ਸਲਾਹ ਮਸ਼ਵਰਾ ਲੈ ਸਕਦੇ ਹਨ। ਇਸ ਮੌਕੇ ਰੂੜ ਚੰਦ, ਡਾ. ਜਤਿੰਦਰ ਕੁਮਾਰ, ਅਮਰਜੀਤ ਸਿੰਘ, ਇੰਦਰਜੀਤ ਕੌਰ, ਹਰਪ੍ਰਰੀਤ ਕੌਰ, ਮੈਡਮ ਸ਼ਕਤੀ, ਅੰਜੂ, ਰੀਤੂ, ਜਸਵਿੰਦਰ ਕੌਰ, ਅਮਨਦੀਪ ਕੌਰ, ਰੋਹਿਨੀ, ਸੁਨੀਤਾ ਕੁਮਾਰੀ, ਕੁਲਦੀਪ ਕੌਰ, ਹਰਪਾਲ ਸਿੰਘ, ਦਿਨੇਸ਼ ਕੁਮਾਰ, ਕਰਮ ਸਿੰਘ ਆਦਿ ਹਾਜ਼ਰ ਸਨ।