ਪੱਤਰ ਪ੍ਰੇਰਕ, ਅੰਮ੍ਰਿਤਸਰ: ਬੀਐੱਸਐੱਫ ਨੇ ਇਕ ਵਾਰ ਫਿਰ ਪਾਕਿਸਤਾਨ ਦੀ ਨਾਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ ਹੈ। ਬੀਐੱਸਐੱਫ ਦੇ ਜਵਾਨਾਂ ਨੇ ਪਿੰਡ ਭੈਰੋਪਾਲ ਨੇੜਿਓਂ ਤਿੰਨ ਪੈਕਟ ਹੈਰੋਇਨ, ਇਕ ਪਿਸਤੌਲ, ਇਕ ਮੈਗਜ਼ੀਨ ਅਤੇ ਪੰਜ ਰੌਂਦ ਬਰਾਮਦ ਕੀਤੇ ਹਨ। ਹੈਰੋਇਨ ਦਾ ਵਜ਼ਨ ਕਰੀਬ ਤਿੰਨ ਕਿਲੋਗ੍ਰਾਮ ਹੈ। ਦਰਅਸਲ ਬੀਐੱਸਐੱਫ ਦੇ ਜਵਾਨ ਸਰਹੱਦੀ ਖੇਤਰ ਪਿੰਡ ਭੈਰੋਪਾਲ ਵਿਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਕੰਡਿਆਲੀ ਤਾਰ ਦੇ ਦੂਜੇ ਪਾਸੇ ਇਕ ਕਿਸਾਨ ਆਪਣੀ ਜ਼ਮੀਨ 'ਤੇ ਵਾਹੀ ਕਰ ਰਿਹਾ ਸੀ। ਬੀਐੱਸਐੱਫ ਦੇ ਜਵਾਨਾਂ ਨੇ ਗਸ਼ਤ ਦੌਰਾਨ ਇਕ ਚੀਜ਼ ਵੇਖੀ। ਬੀਐੱਸਐੱਫ ਨੇ ਪੀਲੀ ਟੇਪ ਵਿਚ ਲਪੇਟੀ ਇਸ ਸਮੱਗਰੀ ਨੂੰ ਜ਼ਬਤ ਕਰ ਲਿਆ ਹੈ। ਕਿਸਾਨ ਤੋਂ ਵੀ ਪੁੱਛਗਿੱਛ ਕੀਤੀ ਗਈ। ਫਿਲਹਾਲ ਬੀਐੱਸਐੱਫ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Posted By: Shubham Kumar