ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਪੰਜਾਬੀ ਮੂਲ ਦੇ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਦੀ ਆਸਟਰੇਲੀਆ ਹਵਾਈ ਫ਼ੌਜ ’ਚ ਨਿਯੁਕਤੀ ਹੋਈ ਹੈ। ਇਹ ਨਿਯੁਕਤੀ ਹੋਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਬੀਬੀ ਜਗੀਰ ਕੌਰ ਨੇ ਸਿਮਰਨ ਸਿੰਘ ਦੀ ਪ੍ਰਾਪਤੀ ਨੂੰ ਕੌਮ ਲਈ ਵੱਡਾ ਮਾਣ ਦੱਸਦਿਆਂ ਆਖਿਆ ਕਿ ਇਸ ਪ੍ਰਾਪਤੀ ’ਤੇ ਸਿੱਖ ਜਗਤ ਅੰਦਰ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਸਿਮਰਨ ਸਿੰਘ ਸੰਧੂ ਦੇ ਮਾਤਾ-ਪਿਤਾ 2008 ਵਿਚ ਪਰਥ ਆਸਟਰੇਲੀਆ ਗਏ ਸਨ।

ਸਿਮਰਨ ਸਿੰਘ ਨੇ ਉਥੇ ਹੀ ਆਪਣੀ ਮੁੱਢਲੀ ਵਿੱਦਿਆ ਹਾਸਲ ਕੀਤੀ ਤੇ ਪਰਥ ਦੇ ਘਰੇਲੂ ਹਵਾਈ ਅੱਡੇ ਤੋਂ ਛੋਟੀ ਉਮਰੇ ਸਫਲ ਹਵਾਈ ਉਡਾਨ ਭਰ ਕੇ ਸੋਲੋ ਪਾਇਲਟ ਬਣੇ। ਬੀਬੀ ਜਗੀਰ ਕੌਰ ਨੇ ਸਿਮਰਨ ਸਿੰਘ ਸੰਧੂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਨੌਜਵਾਨਾਂ ਨੂੰ ਉਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ।

Posted By: Jagjit Singh