ਬਲਰਾਜ ਸਿੰਘ, ਵੇਰਕਾ : ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਪੂਰਬੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਪਿੰਡ ਮੂਧਲ ਤੋਂ ਸਾਬਕਾ ਚੇਅਰਮੈਨ ਜਸਬੀਰ ਸਿੰਘ ਭੋਲਾ, ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਤੇ ਪ੍ਰਧਾਨ ਜਤਿੰਦਰ ਸਿੰਘ ਮੂਧਲ ਦੀ ਅਗਵਾਈ 'ਚ ਪਹੁੰਚੇ ਸਪੋਰਟਸ ਨੁਮਾਇੰਦਿਆਂ ਗੁਰੂ ਰਾਮਦਾਸ ਸਪੋਰਟਸ ਕਲੱਬ, ਗੁਰੂ ਅੰਗਦ ਦੇਵ ਸਪੋਰਟਸ ਕਲੱਬ ਤੇ ਪਿੰਡ ਮੂਧਲ ਦੀ ਧਰਮਸ਼ਾਲਾ ਦੇ ਵਿਕਾਸ ਕਾਰਜਾਂ ਲਈ ਕ੍ਮਵਾਰ 2-2 ਲੱਖ ਰੁਪਏ ਦੀ ਗ੍ਾਂਟ ਦੇ ਚੈੱਕ ਵੰਡੇ। ਵਿਧਾਇਕ ਸਿੱਧੂ ਨੇ ਆਗੂਆਂ ਤੇ ਸਪੋਰਟਸ ਕਲੱਬਾਂ ਦੇ ਨੁਮਾਇੰਦਿਆਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਕਾਂਗਰਸੀ ਆਗੂਆਂ ਨੇ ਗ੍ਾਂਟਾਂ ਦੇ ਚੈੱਕ ਦੇਣ ਲਈ ਨਵਜੋਤ ਸਿੰਘ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰਬਿੰਦਰ ਸਿੰਘ ਮੈਂਬਰ ਪੰਚਾਇਤ, ਲਵਪ੍ਰਰੀਤ ਸਿੰਘ ਮੂਧਲ, ਸੁਰਜੀਤ ਸਿੰਘ ਮੈਂਬਰ ਪੰਚ, ਸ਼ਮਸ਼ੇਰ ਸਿੰਘ ਸ਼ਾਹ ਸਾਬਕਾ ਮੈਂਬਰ ਪੰਚ, ਸੁਖਦੇਵ ਸਿੰਘ ਸਾਬਕਾ ਮੈਂਬਰ ਪੰਚ, ਕਸ਼ਮੀਰ ਸਿੰਘ ਪ੍ਰਧਾਨ ਰਵਿਦਾਸ ਸਭਾ, ਹਰਦੇਵ ਸਿੰਘ, ਜਗਜੀਤ ਸਿੰਘ, ਮੁਖਵਿੰਦਰ ਸਿੰਘ, ਸ਼ਿਵ ਦਿਆਲ, ਸੁਖਦੇਵ ਸਿੰਘ, ਕਾਬਲ ਸਿੰਘ, ਸਕੱਤਰ ਸਿੰਘ ਭਗਤ ਮਾਤਾ ਰਾਣੀ, ਬਲਜਿੰਦਰ ਸਿੰਘ ਸੋਨੂੰ, ਪਰਜਨ ਸਿੰਘ ਨੰਬਰਦਾਰ, ਰਣਜੀਤ ਸਿੰਘ ਰਾਣਾ, ਮੰਗਤ ਰਾਮ ਤੇ ਸੁਰਜਨ ਸਿੰਘ ਆਦਿ ਮੌਜੂਦ ਸਨ।

ਫੋਟੋ-38