ਜਸਪਾਲ ਸਿੰਘ ਗਿੱਲ, ਮਜੀਠਾ : ਨਗਰ ਕੌਂਸਲ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਭਰ ਵਿਚ ਚੋਣ ਮੈਦਾਨ ਭਖ ਗਿਆ ਹੈ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਦੇ ਚੱਲਦਿਆਂ ਸੰਭਾਵੀ ਉਮੀਦਵਾਰਾਂ ਵੱਲੋਂ ਆਪਣੀਆਂ-ਆਪਣੀਆਂ ਰਾਜਨੀਤਕ ਪਾਰਟੀਆਂ ਤੱਕ ਟਿਕਟਾਂ ਦੀ ਵੰਡ ਨੂੰ ਲੈ ਕੇ ਪਹੁੰਚ ਕੀਤੀ ਜਾ ਰਹੀ ਹੈ। ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਕਦਮੀ ਕਰਦਿਆਂ ਨਗਰ ਕੌਂਸਲ ਮਜੀਠਾ ਦੀਆਂ 13 ਵਾਰਡਾਂ ਵਿੱਚੋਂ 7 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਸੋਮਵਾਰ ਦੇਰ ਸ਼ਾਮ ਕਰ ਦਿੱਤਾ। ਪਾਰਟੀ ਸੂਤਰਾਂ ਮੁਤਾਬਕ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਨਗਰ ਕੌਂਸਲ ਮਜੀਠਾ ਦੇ 13 ਉਮੀਦਵਾਰਾਂ ਦੀ ਤਜਵੀਜ਼ ਕੀਤੀ ਗਈ ਲਿਸਟ ਵਿੱਚੋਂ ਪਾਰਟੀ ਹਾਈ ਕਮਾਂਡ ਵੱਲੋਂ 7 ਵਾਰਡਾਂ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਅਨੁਸਾਰ ਵਾਰਡ ਨੰਬਰ 5 ਤੋਂ ਐੱਸਸੀ ਅੌਰਤ ਕੈਟਾਗਰੀ ਦੀ ਪਰਮਜੀਤ ਕੌਰ, ਵਾਰਡ ਨੰਬਰ 7 ਐੱਸਸੀ ਅੌਰਤ ਕੈਟਾਗਰੀ ਤੋਂ ਜਸਵਿੰਦਰ ਕੌਰ, ਵਾਰਡ ਨੰਬਰ 8 ਜਨਰਲ ਮਰਦ ਕੈਟਾਗਰੀ ਤੋਂ ਨਰਿੰਦਰ ਨਈਅਰ ਪਿ੍ਰੰਸ, ਵਾਰਡ ਨੰਬਰ 10 ਪੱਛੜੀ ਸ਼੍ਰੇਣੀ ਮਰਦ ਕੈਟਾਗਰੀ ਤੋਂ ਸਲਵੰਤ ਸਿੰਘ ਸੇਠ, ਵਾਰਡ ਨੰਬਰ 11 ਐੱਸਸੀ ਮਰਦ ਕੈਟਾਗਰੀ ਤੋਂ ਦੇਸ ਰਾਜ ਭਗਤ, ਵਾਰਡ ਨੰਬਰ 12 ਜਨਰਲ ਕੈਟਾਗਰੀ ਤੋਂ ਤਰੁਨ ਕੁਮਾਰ ਅਬਰੋਲ ਅਤੇ ਵਾਰਡ ਨੰਬਰ 13 ਜਨਰਲ ਅੌਰਤ ਕੈਟਾਗਰੀ ਤੋਂ ਸੁਮਨ ਉਮੀਦਵਾਰ ਐਲਾਨੇ ਹਨ। ਇਸ ਤਰਾਂ੍ਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲੀ ਲਿਸਟ ਜਾਰੀ ਕਰਕੇ ਦੂਸਰੀਆਂ ਪਾਰਟੀਆਂ ਨੂੰ ਪਹਿਲੇ ਹੱਥ ਹੀ ਪਛਾੜ ਦਿੱਤਾ ਹੈ। ਅਸਲ ਵਿੱਚ ਚੋਣ ਮੈਦਾਨ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਐਲਾਨਣ ਤੋਂ ਬਾਅਦ ਹੀ ਭਖੇਗਾ।
ਨਗਰ ਕੌਂਸਲ ਮਜੀਠਾ; 13 ਵਾਰਡਾਂ 'ਚੋਂ 7 ਦੇ ਉਮੀਦਵਾਰ ਐਲਾਨੇ
Publish Date:Mon, 18 Jan 2021 07:15 PM (IST)

