ਰਾਜਨ ਮਹਿਰਾ, ਅੰਮਿ੍ਤਸਰ: ਸ਼ਿਵ ਸੈਨਾ ਸ਼ੇਰੇ ਹਿੰਦ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਬਟਾਲਾ ਰੋਡ ਵਿਖੇ ਪੰਜਾਬ ਪ੍ਧਾਨ ਕੋਸ਼ਲ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਰਾਸ਼ਟਰੀ ਉਪ ਪ੍ਧਾਨ ਹਰਦੀਪ ਸ਼ਰਮਾ ਹੈਪੀ, ਉਤੱਰ ਭਾਰਤ ਚੇਅਰਮੈਨ ਸਤਪਾਲ ਵਰਮਾ, ਪੰਜਾਬ ਚੇਅਰਮੈਨ ਅਮਿਤ ਚੱਢਾ, ਪੰਜਾਬ ਇੰਚਾਰਜ ਰਾਜੇਸ਼ ਪੁਰੀ, ਪੰਜਾਬ ਯੂਥ ਇੰਚਾਰਜ ਗੁਰਪ੍ਰੀਤ ਸਿੰਘ ਸੋਨੂੰ, ਪੰਜਾਬ ਯੂਥ ਪ੍ਧਾਨ ਅਜੇ ਕੁਮਾਰ, ਅਸ਼ੋਕ ਠਾਕੁਰ, ਗੋਰਵ ਸ਼ਰਮਾ, ਰਾਜ ਕੁਮਾਰ ਪਹੁੰਚੇ। ਕੋਸ਼ਲ ਕੁਮਾਰ ਸ਼ਰਮਾ ਨੇ ਪਾਰਟੀ ਨੂੰ ਮਜਬੂਤ ਕਰਦੇ ਹੋਏ ਕਸ਼ਮੀਰ ਸਿੰਘ ਨੂੰ ਪੰਜਾਬ ਯੂਥ ਸਕੱਤਰ, ਪ੍ਰੀਤਮ ਸਿੰਘ ਜਨਰਲ ਸਕੱਤਰ, ਸ਼ਿਵਮ ਜੈਨ ਸੀਨੀਅਰ ਉਪ ਪ੍ਧਾਨ, ਵਿਸ਼ਾਲ ਕੁਮਾਰ ਪ੍ਧਾਨ ਵਾਰਡ ਨੰ.22, ਨਵਪ੍ਰੀਤ ਸਿੰਘ ਉਪ ਪ੍ਧਾਨ, ਵਿਨੋਦ ਮਹਿਰਾ ਜਿਲ੍ਹਾ ਯੂਥ ਸਕੱਤਰ, ਕੁਲਦੀਪ ਭਗਤ ਜਿਲ੍ਹਾ ਯੂਥ ਚੇਅਰਮੈਨ ਨਿਯੁਕਤ ਕੀਤੇ ਗਏ। ਹਰਦੀਪ ਸ਼ਰਮਾ ਤੇ ਕੋਸ਼ਲ ਕੁਮਾਰ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਿੰਦੂ ਨੇਤਾ ਸੁਧੀਰ ਸੂਰੀ ਜੋ ਕਿ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਹਨ, ਜੇਕਰ 18 ਫਰਵਰੀ ਨੂੰ ਹਾਈਕੋਰਟ ਵੱਲੋਂ ਜਮਾਨਤ ਨਾ ਮਨਜੂਰ ਕੀਤੀ ਗਈ ਤਾਂ ਸ਼ਿਵ ਸੈਨਾ ਸ਼ੇਰੇ ਹਿੰਦ ਤੇ ਕਰਣ ਸੈਨਾ ਵੱਲੋਂ ਸੜਕਾਂ 'ਤੇ ਉਤਰ ਕੇ ਸੂਰੀ ਦੀ ਜ਼ਮਾਨਤ ਕਰਵਾਉਣ ਹੇਤੂ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਿੰਦੂ ਨੇਤਾ ਹਮੇਸ਼ਾ ਸਮਾਜ ਦੇ ਲੋਕਾਂ ਦੀ ਸੇਵਾ ਕਰਨ ਦੇ ਨਾਲ-ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸ਼ਰਾਰਤੀ ਅਨਸਰਾਂ ਖਿਲਾਫ ਲੜਾਈ ਲੜਦੇ ਹਨ। ਨਵ-ਨਿਯੁਕਤ ਅਹੁਦੇਦਾਰਾਂ ਨੇ ਰਾਸ਼ਟਰੀ ਪ੍ਧਾਨ ਤੇ ਕੋਸ਼ਲ ਕੁਮਾਰ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹੈ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।