ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਿੱਥੇ ਵੱਖ-ਵੱਖ ਮਤੇ ਪੜ੍ਹੇ, ਉਥੇ ਵਿਰੋਧੀ ਧਿਰ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ 29 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਮਾਫ਼ੀ 'ਤੇ ਲਾਈ ਗਈ ਮੋਹਰ ਦਾ ਮਤਾ ਰੱਦ ਕਰਵਾਇਆ ਗਿਆ।

ਵਿਰੋਧੀ ਧਿਰ ਦੀ ਜ਼ਿਦ ਅੱਗੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਹਾਜ਼ਰੀ ਵਿਚ ਡੇਰਾ ਸਿਰਸਾ ਮੁਖੀ ਦੇ ਮਤੇ ਸਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਹੁਕਮ ਅਕਾਲ ਤਖ਼ਤ ਸਾਹਿਬ ਨੇ ਵਾਪਸ ਲੈ ਲਿਆ ਸੀ, ਜਿਸ ਕਾਰਨ ਇਸ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਵਿਰੋਧੀ ਧਿਰ ਦੀ ਅੜੀ ਕਾਰਨ ਹਾਊਸ ਦਾ ਇਹ ਮਤਾ ਰੱਦ ਕਰ ਦਿੱਤਾ ਜਾਂਦਾ ਹੈ।

ਕੀ ਸੀ ਮਤਾ

29 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੇ ਜਾਂਦੇ ਆਦੇਸ਼ 'ਤੇ ਅਮਲ ਕਰਨ ਤੇ ਕਰਵਾਉਣ ਲਈ ਆਪਣਾ ਫ਼ਰਜ਼ ਨਿਭਾਉਣ ਲਈ 24 ਸਤੰਬਰ 2015 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਰਾਮ ਰਹੀਮ ਨੂੰ ਮਾਫ਼ੀ ਦੇ ਹੋਏ ਹੁਕਮ ਨੂੰ ਲਾਗੂ ਕਰਵਾਉਣ ਦਾ ਮਤਾ ਪਾਸ ਕੀਤਾ ਸੀ। ਇਸ ਇਕੱਤਰਤਾ ਵਿਚ ਮੈਂਬਰਾਂ ਦੀ ਸਹਿਮਤੀ ਮੁਤਾਬਕ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪੀਲ ਰੂਪੀ ਮਤਾ ਪੜਿ੍ਆ ਗਿਆ ਸੀ।

29 ਸਤੰਬਰ 2015 ਦੀ ਇਕੱਤਰਤਾ ਵਿਚ ਜਥੇਦਾਰ ਤੋਤਾ ਸਿੰਘ, ਪ੍ਰੋ. ਕਿ੍ਪਾਲ ਸਿੰਘ ਬੰਡੂਗਰ, ਬੀਬੀ ਜਗੀਰ ਕੌਰ, ਅਲਵਿੰਦਰਪਾਲ ਸਿੰਘ ਪੱਖੋਕੇ, ਜਥੇਦਾਰ ਸੇਵਾ ਸਿੰਘ ਸੇਖਵਾਂ, ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਮਹਿਤਾ, ਮੋਹਨ ਸਿੰਘ ਬੰਗੀ, ਨਿਰਮੈਲ ਸਿੰਘ ਜੌਲਾਂ, ਗੁਰਬਚਨ ਸਿੰਘ ਕਰਮੂੰਵਾਲ ਤੇ ਰਾਮਪਾਲ ਸਿੰਘ ਬਹਿਣੀਵਾਲ (ਅੰਤਿ੍ੰਗ ਕਮੇਟੀ ਮੈਂਬਰ), ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਭਗਵੰਤ ਸਿੰਘ ਸਿਆਲਕਾ, ਮਗਵਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਭਿਟੇਵੰਡ, ਗੁਰਵਿੰਦਰਪਾਲ ਸਿੰਘ ਲਾਲੀ ਰਣੀਕੇ, ਜੋਧ ਸਿੰਘ ਸਮਰਾ, ਵੀਰ ਸਿੰਘ ਲੋਪੋਕੇ, ਕਸ਼ਮੀਰ ਸਿੰਘ ਗੰਡੀਵਿੰਡ, ਸਤਵਿੰਦਰ ਸਿੰਘ ਟੌਹੜਾ, ਤੀਰਥ ਸਿੰਘ ਮਾਹਲ, ਇੰਦਰਮੋਹਨ ਸਿੰਘ, ਤਾਰਾ ਸਿੰਘ, ਭੁਪਿੰਦਰ ਸਿੰਘ ਭਲਵਾਨ, ਜੈਪਾਲ ਸਿੰਘ ਮੰਡੀਆ, ਸ਼ਵਿੰਦਰ ਸਿੰਘ ਸੱਭਰਵਾਲ, ਸੁਖਦੇਵ ਸਿੰਘ ਬਾਹੀਆ, ਜਰਨੈਲ ਸਿੰਘ ਕਰਤਾਰਪੁਰ, ਲਾਭ ਸਿੰਘ ਦੇਵੀਨਗਰ, ਨਿਰਮਲ ਸਿੰਘ ਹਰਿਆਓ, ਕੁਲਦੀਪ ਸਿੰਘ ਨੱਸੂਪੁਰ, ਬੀਬੀ ਹਰਦੀਪ ਕੌਰ ਖੋਖ, ਅਜਮੇਰ ਸਿੰਘ ਗੁੜਾ, ਚਰਨਜੀਤ ਸਿੰਘ ਦਾਨੇਵਾਲਾ, ਬਲਵੰਤ ਸਿੰਘ ਰਾਮਗੜ੍ਹ, ਸੁਰਜੀਤ ਸਿੰਘ ਰਾਏਪੁਰ, ਸਤਪਾਲ ਸਿੰਘ ਤਲਵੰਡੀ ਭਾਈ, ਪ੍ਰੀਤਮ ਸਿੰਘ ਮਲਸੀਆਂ, ਬਲਦੇਵ ਸਿੰਘ ਕਲਿਆਣ, ਦਰਸ਼ਨ ਸਿੰਘ ਸ਼ੇਰਖਾਨ, ਦਰਸ਼ਨ ਸਿੰਘ ਮੋਠਾਂਵਾਲੀ, ਖ਼ੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਜਿੰਦਰ ਕੌਰ, ਸ਼ਿੰਗਾਰਾ ਸਿੰਘ ਲੋਹੀਆਂ, ਗੁਰਮੀਤ ਸਿੰਘ ਜ਼ੀਰਾ, ਸੁਖਦਰਸ਼ਨ ਸਿੰਘ ਮਰਾੜ, ਰਣਜੀਤ ਸਿੰਘ ਮੰਗਲੀ, ਅਮਰੀਕ ਸਿੰਘ ਸ਼ਾਹਪੁਰ, ਬਲਵਿੰਦਰ ਸਿੰਘ ਵੇਈਂਪੁਈ, ਅਮਰਜੀਤ ਸਿੰਘ ਭਲਾਈਪੁਰ, ਨਿਰਮਲ ਸਿੰਘ ਨੌਸ਼ਹਿਰਾ ਢਾਲਾ, ਅਮਰੀਕ ਸਿੰਘ ਵਿਛੋਆ, ਪਰਮਜੀਤ ਸਿੰਘ ਲੱਖੇਵਾਲ, ਅਵਤਾਰ ਸਿੰਘ ਫਤਹਿਗੜ੍ਹ, ਹਰਭਜਨ ਸਿੰਘ ਮਸਾਣਾ, ਬਲਦੇਵ ਸਿੰਘ ਖ਼ਾਲਸਾ, ਗੁਰਮੇਜ ਸਿੰਘ ਸੰਘੋਵਾਲ, ਅਮਰੀਕ ਸਿੰਘ ਕੋਟਸ਼ਮੀਰ, ਗੁਰਤੇਜ ਸਿੰਘ ਢੱਡੇ, ਬਲਦੇਵ ਸਿੰਘ ਕਾਇਮਪੁਰ, ਜਗਸੀਰ ਸਿੰਘ ਮਾਂਗੇਆਣਾ, ਹਰਦਿਆਲ ਸਿੰਘ ਸੁਰਸਿੰਘ, ਪਰਮਜੀਤ ਸਿੰਘ ਬਰਨਾਲਾ, ਬੀਬੀ ਸੁਖਵਿੰਦਰ ਕੌਰ (ਮੱਧ ਪ੍ਰਦੇਸ਼), ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਬੂਟਾ ਸਿੰਘ ਮਾਨਸਾ, ਕਰਨੈਲ ਸਿੰਘ, ਨਿਰਮਲ ਸਿੰਘ ਘਰਾਚੋ, ਰਘਬੀਰ ਸਿੰਘ ਸਹਾਰਨਮਾਜਰਾ, ਮਲਕੀਤ ਸਿੰਘ ਚੰਗਾਲ, ਪਰਮਜੀਤ ਸਿੰਘ ਰਾਏਪੁਰ, ਕੰਵਲਇੰਦਰ ਸਿੰਘ ਠੇਕੇਦਾਰ, ਸੁਰਜੀਤ ਸਿੰਘ ਕਾਲਾ ਬੂਲਾ, ਬੀਬੀ ਜੋਗਿੰਦਰ ਕੌਰ ਧਰਮਕੋਟ, ਬੀਬੀ ਬਲਵਿੰਦਰ ਕੌਰ ਰਾਜਾਸਾਂਸੀ, ਬੀਬੀ ਪਰਮਿੰਦਰ ਕੌਰ ਅਬੋਹਰ, ਬੀਬੀ ਪਰਮਜੀਤ ਕੌਰ ਮੋਨਕ, ਬੀਬੀ ਸਵਰਣ ਕੌਰ, ਬੀਬੀ ਜਸਪਾਲ ਕੌਰ ਸੁਨਾਮ, ਬੀਬੀ ਮਲਕੀਤ ਕੌਰ ਦਿ੍ੜਬਾ, ਦਿਲਜੀਤ ਸਿੰਘ ਭਿੰਡਰ, ਗੁਰਿੰਦਰਪਾਲ ਸਿੰਘ ਕਾਦੀਆਂ, ਬੀਬੀ ਹਰਜਿੰਦਰ ਕੌਰ ਸਮਰਾਲਾ, ਬੀਬੀ ਹਰਜਿੰਦਰ ਕੌਰ ਪੱਟੀ, ਜੰਗ ਬਹਾਦਰ ਸਿੰਘ, ਤਾਰਾ ਸਿੰਘ, ਹਰਜਿੰਦਰ ਸਿੰਘ ਧਾਮੀ, ਸੁਰਿੰਦਰ ਸਿੰਘ, ਰਵਿੰਦਰ ਸਿੰਘ, ਹਰਪਾਲ ਸਿੰਘ, ਅਮਰਜੀਤ ਸਿੰਘ ਚਾਵਲਾ, ਸਵਰਨ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ, ਦੀਦਾਰ ਸਿੰਘ ਭੱਟੀ, ਨਵਤੇਜ ਸਿੰਘ ਕਾਉਣੀ ਤੇ ਬੀਬੀ ਅਰਵਿੰਦਰ ਕੌਰ ਅਜਰਾਣਾ ਹਾਜ਼ਰ ਸਨ।

ਦਰਅਸਲ ਸੁਰਜੀਤ ਸਿੰਘ ਕਾਲਾ ਬੂਆ ਹਲਕਾ ਧੂਰੀ, ਬੀਬੀ ਜੋਗਿੰਦਰ ਕੌਰ ਡੇਰਾ ਬਾਬਾ ਨਾਨਕ, ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਡੇਰਾ ਬਾਬਾ ਨਾਨਕ, ਗੁਰਮੀਤ ਸਿੰਘ ਸਿਰਸਾ ਹਰਿਆਣਾ ਨੇ ਇਸ ਮਤੇ ਦਾ ਡਟ ਕੇ ਵਿਰੋਧ ਕੀਤਾ ਸੀ।