v> ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਆਈਟੀ ਵਿੰਗ ਵਿਭਾਗ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੱਲ ਰਹੀ ਸੋਸ਼ਲ ਮੀਡੀਆ ਤੇ ਫੇਸਬੁੱਕ 'ਚ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਐਲਾਨ ਦਿੱਤਾ ਅਤੇ ਵਧਾਈਆਂ ਦੇ ਦਿੱਤੀਆਂ ਹਨ। ਜਦਕਿ ਨਿਯਮਾਂ ਅਨੁਸਾਰ ਵੋਟਿੰਗ ਹੋਣ ਸਮੇਂ ਕਿਸੇ ਨੂੰ ਵੀ ਜੇਤੂ ਨਹੀਂ ਐਲਾਨਿਆ ਜਾ ਸਕਦਾ। ਹੁਣ ਤਕ ਵੀ ਵੋਟਿੰਗ ਹੋ ਰਹੀ ਹੈ ਅਤੇ ਦੋਵੇਂ ਧਿਰਾਂ ਬੀਬੀ ਜਗੀਰ ਕੌਰ ਤੇ ਮਾਸਟਰ ਮਿੱਠੂ ਸਿੰਘ ਵਿਚਕਾਰ ਵੋਟਿੰਗ ਚੱਲ ਰਹੀ ਹੈ ਜਿਸ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

Posted By: Seema Anand