ਰਮੇਸ਼ ਰਾਮਪੁਰਾ, ਅੰਮਿ੍ਰਤਸਰ : ਮੌਜੂਦਾ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮਨੁੱਖਤਾ ਨੂੰ ਜੋੜਨ ਵਾਲੀਆਂ ਸਿੱਖਿਆਵਾਂ ਦੀ ਸਖ਼ਤ ਲੋੜ ਹੈ। ਇਹ ਵਿਚਾਰ ਵਿਰਸਾ ਵਿਹਾਰ ਅੰਮਿ੍ਰਤਸਰ ਵਿਖੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਜ਼ਿਲ੍ਹਾ ਅੰਮਿ੍ਰਤਸਰ ਇਕਾਈ ਵੱਲੋਂ ਫ਼ੋਕਲੋਰ ਰਿਸਰਚ ਅਕਾਦਮੀ, ਵਿਰਸਾ ਵਿਹਾਰ ਸੁਸਾਇਟੀ ਅਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਕੌਮੀ ਪੱਧਰ ਦੇ ਸੈਮੀਨਾਰ 'ਚ ਪ੍ਰੋ. ਚੌਥੀ ਰਾਮ ਯਾਦਵ (ਬਨਾਰਸ ਯੂਨੀਵਰਸਿਟੀ) ਨੇ ਪ੍ਰਗਟ ਕੀਤੇ। ਜੋ 'ਗੁਰੂ ਨਾਨਕ ਬਾਣੀ-ਸਮਕਾਲੀਨ ਸਰੋਕਾਰ ਅਤੇ ਭਗਤੀ ਲਹਿਰ' ਦੇ ਵਿਸ਼ੇ 'ਤੇ ਬੋਲ ਰਹੇ ਸਨ। ਚੋਥੀ ਰਾਮ ਯਾਦਵ ਨੇ ਇਸ ਸੈਮੀਨਾਰ 'ਚ ਮੁੱਖ ਬੁਲਾਰੇ ਵਜੋਂ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਦੇਸ਼ 'ਚ ਫ਼ਾਸ਼ੀਵਾਦ ਦਾ ਦੌਰ ਹੈ ਤੇ ਗਰੀਬ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਿਆਸੀ ਲੋਕ ਧਰਮ ਦੇ ਨਾਂ 'ਤੇ ਸਿਆਸੀ ਜ਼ੋਰ-ਅਜਮਾਇਸ਼ ਕਰ ਰਹੇ ਹਨ। ਇਸ ਮੌਕੇ ਮੰਚ ਸਚਾਲਨ ਕਰਦਿਆਂ ਪ੍ਰੋ. ਸੁਰਜੀਤ ਜੱਜ (ਜਨਰਲ ਸਕੱਤਰ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ) ਨੇ ਕਿਹਾ ਕਿ 50 ਸਾਲ ਪਹਿਲਾਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਸ ਤਰ੍ਹਾਂ ਵਿੱਦਿਅਕ ਅਦਾਰੇ ਉਸਾਰਨ ਦੀ ਗੱਲ ਸ਼ੁਰੂ ਕੀਤੀ ਸੀ, ਇਸ ਵਾਰ ਇਹ ਦੋਵਾਂ ਦੇ ਏਜੰਡੇ 'ਚੋਂ ਗਾਇਬ ਹੈ।

ਇਸ ਮੌਕੇ ਗੁਰਬਾਜ਼ ਸਿੰਘ ਛੀਨਾ ਦੀ ਲਿੱਖੀ ਪੁਸਤਕ 'ਕਿਰਤ ਖੁਮਾਰੀ' ਦਾ ਲੋਕ ਅਰਪਣ ਕੀਤਾ ਗਿਆ। ਜਿਸ ਨੂੰ ਬੁਲਾਰਿਆਂ ਨੇ ਸੱਚੀ ਕਿਰਤ ਦੱਸਿਆ। ਇਸੇ ਦੌਰਾਨ ਜਤਿੰਦਰ ਅੌਲਖ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ 'ਮੇਘਲਾ' ਦਾ ਵਿਮੋਚਨ ਵੀ ਕੀਤਾ ਗਿਆ। ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਕਮਲ ਗਿੱਲ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਅਕਾਦਮੀ ਦੇ ਅਹੁਦੇਦਾਰਾਂ ਵੱਲੋਂ ਚੋਥੀ ਰਾਮ ਯਾਦਵ ਦਾ ਸਨਮਾਨ ਕੀਤਾ ਗਿਆ। ਹਾਜ਼ਰੀਨ 'ਚ ਅਮਰਜੀਤ ਆਸਲ, ਧਰਵਿੰਦਰ ਅੌਲਖ, ਦਸਵਿੰਦਰ ਕੌਰ, ਲਖਬੀਰ ਸਿੰਘ ਨਿਜਾਮਪੁਰਾ, ਡਾ. ਵਿਕਰਮਜੀਤ, ਇੰਦਰੇਸ਼ਮੀਤ, ਬਲਵਿੰਦਰ ਸਿੰਘ ਦੁਧਾਲਾ, ਗੁਰਦੇਵ ਸਿੰਘ ਮਹਿਲਾਂਵਾਲਾ, ਵਿਜੇ ਮਿਸ਼ਰਾ, ਗੁਰਜਿੰਦਰ ਬਿਘਆੜੀ, ਗੁਰਪ੍ਰੀਤ ਸਿੰਘ ਕਦਗਿੱਲ, ਟੀ. ਐਸ. ਰਾਜਾ, ਕੁਲਵੰਤ ਗਿੱਲ, ਪ੍ਰੋ. ਬਲਦੇਵ ਸਿੰਘ ਵੇਰਕਾ, ਸੁਖਰਾਜ ਸਿੰਘ, ਦਿਲਬਾਗ ਸਿੰਘ, ਹਰਜੀਤ ਸਿੰਘ ਸਰਕਾਰੀਆ, ਕੁਲਵੰਤ ਕਿਰਤ ਪ੍ਰਤਾਪ ਸਿੰਘ, ਸਤਿੰਦਰ ਓਠੀ, ਪ੍ਰੋ. ਸਤਨਾਮ ਸਿੰਘ, ਡਾ. ਪ੍ਰਭਜੋਤ ਕੌਰ, ਸੁਖਦੇਵ ਸਿੰਘ ਸੇਖੋਂ, ਡਾ. ਗੁਲਜ਼ਾਰ ਪੰਧੇਰ, ਜਸਬੀਰ ਸਿੰਘ, ਸਿਮਰਜੀਤ ਕੌਰ, ਬਲਬੀਰ ਮੂਧਲ, ਗੁਰਚਰਨ ਸੰਧੂ ਅਤੇ ਸਤੀਸ਼ ਝੀਂਗਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਹਾਜ਼ਰੀ ਭਰੀ।