ਕੁਲਦੀਪ ਸੰਤੂਨੰਗਲ, ਗੁਰੂ ਕਾ ਬਾਗ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਹਿੰਦਰ ਸਿੰਘ ਆਹਲੀ ਸਕੱਤਰ ਦੇ ਸਹਿਯੋਗ ਸਦਕਾ ਹਰ ਸਾਲ ਨਵੰਬਰ ਮਹੀਨੇ 'ਚ ਧਾਰਮਿਕ ਪ੍ਰਰੀਖਿਆ ਲਈ ਜਾਂਦੀ ਹੈ। ਇਸੇ ਲੜੀ ਤਹਿਤ ਕਰਵਾਈ ਧਾਰਮਿਕ ਪ੍ਰਰੀਖਿਆ 'ਚ ਸਾਹਿਬਜ਼ਾਦਾ ਫ਼ਤਹਿ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਦੀਆਂ 4 ਵਿਦਿਆਰਥਣਾਂ ਨੇ 70 ਪ੍ਰਤੀਸ਼ਤ ਅੰਕ ਪ੍ਰਰਾਪਤ ਕੀਤੇ, ਜਿਨ੍ਹਾਂ ਵਿਚੋਂ 3 ਵਿਦਿਆਰਥਣਾਂ ਨੂੰ 1100-1100 ਰੁਪਏ ਅਤੇ ਇਕ ਨੂੰ 2100 ਸ਼੍ਰੋਮਣੀ ਕਮੇਟੀ ਵੱਲੋਂ ਵਜ਼ੀਫ਼ੇ ਵਜੋਂ ਭੇਟ ਕੀਤੇ ਗਏ। ਇਸ ਮੌਕੇ ਪਿ੍ਰੰਸੀਪਲ ਪ੍ਰਦੀਪ ਕੌਰ, ਹਰਵਿੰਦਰ ਕੌਰ ਧਾਰਮਿਕ ਟੀਚਰ, ਮਾਸਟਰ ਇੰਦਰਜੀਤ ਸਿੰਘ ਤੋਂ ਇਲਾਵਾ ਸਕੂਲ ਦਾ ਸਟਾਫ਼ ਹਾਜ਼ਰ ਸੀ।