ਰਾਜਨ ਮਹਿਰਾ, ਅੰਮਿ੍ਤਸਰ : ਸ਼ਿਵ ਸੈਨਾ ਹਿੰਦ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਗੁਰੂ ਬਾਜ਼ਾਰ ਡੂੰਘਾ ਸ਼ਿਵਾਲਾ ਵਿਖੇ ਪੰਜਾਬ ਚੇਅਰਮੈਨ ਅੰਕਿਤ ਖੋਸਲਾ, ਪੰਜਾਬ ਇੰਚਾਰਜ ਅਜੇ ਕੁਮਾਰ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਅੰਕਿਤ ਖੋਸਲਾ ਤੇ ਅਜੇ ਕੁਮਾਰ ਨੇ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਸਰਵਣ ਸਿੰਘ ਨੂੰ ਜ਼ਿਲ੍ਹਾ ਯੂਥ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਅੰਕਿਤ ਖੋਸਲਾ ਤੇ ਅਜੇ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਯੁੱਧਿਆ ਮਾਮਲੇ ਨੂੰ ਲੈ ਕੇ ਮਾਣਯੋਗ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਦੀ ਸ਼ਿਵ ਸੈਨਾ ਹਿੰਦ ਸ਼ਲਾਘਾ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਪੂਰੇ ਦੇਸ਼ ਦੇ ਹਿੰਦੂਆਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ ਅਤੇ ਲੰਬੇ ਅਰਸੇ ਤੋਂ ਬਾਅਦ ਅਦਾਲਤ ਦੇ ਇਸ ਫੈਂਸਲੇ ਨੇ ਹਿੰਦੂਆਂ ਦੀਆਂ ਆਸਥਾਵਾਂ ਨੂੰ ਖੁਸ਼ੀਆਂ 'ਚ ਤਬਦੀਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੋਲ੍ਹੇ ਗਏ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸ਼ਿਵ ਸੈਨਾ ਹਿੰਦ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਜਾਂਦੀ ਹੈ। ਇਸ ਮੌਕੇ ਜ਼ਿਲ੍ਹਾ ਸੰਗਠਨ ਮੰਤਰੀ ਵਿਸ਼ਾਲ ਲਹਿਰ, ਜ਼ਿਲ੍ਹਾ ਯੂਥ ਸਕੱਤਰ ਗੌਰਵ ਸ਼ਰਮਾ, ਅਭਿਸ਼ੇਕ ਕੋਹਲੀ, ਅਖਿਲ, ਸੁਮਿਤ, ਪ੍ਰਦੀਪ, ਸੁਨੀਲ, ਰਾਹੁਲ, ਪਾਰਸ, ਅਭੀ, ਗੋਰਵ, ਸੁਨੀਲ ਆਦਿ ਹਾਜ਼ਰ ਸਨ।