ਦਿਲਬਾਗ ਰਾਣੇਵਾਲੀ, ਰਾਜਾਸਾਂਸੀ -ਬਲਾਕ ਹਰਸਾ ਛੀਨਾ ਦੇ ਅਧੀਨ ਆਉਂਦੇ ਪਿੰਡ ਦਾਲਮ ਵਿੱਚ ਪੰਚਾਇਤੀ ਚੋਣਾਂ ਦੌਰਾਨ ਦੂਜੀ ਧਿਰ ਨੂੰ ਭਾਰੀ ਵੋਟਾ ਨਾਲ ਹਰਾ ਕੇ ਵੱਡੀ ਗਿਣਤੀ ਵਿੱਚ ਵੋਟਾ ਹਾਸਲ ਕਰਕੇ ਜਿੱਤ ਪ੍ਾਪਤ ਕੀਤੀ ਅਤੇ ਸਰਪੰਚ ਹੀਰਾ ਸਿੰਘ ਦਾਲਮ ਵੱਲੋਂ ਸਮੁੱਚੀ ਪੰਚਾਇਤ ਨੇ ਪਿੰਡ ਦੇ ਵਿਕਾਸ ਕਾਰਜ ਸੰਬੰਧੀ ਪਿੰਡ ਵਾਸੀਆਂ ਨਾਲ ਪਲੇਠੀ ਦੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ। ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵਿਕਾਸ ਦੇ ਕੰਮ ਕਰਵਾਏ ਜਾਣਗੇ ਅਤੇ ਮੈ ਪੂਰੀ ਇਮਾਨਦਾਰੀ ਤਨਦੇਹੀ ਨਾਲ ਜਨਤਾ ਸੇਵਾ ਵਿੱਚ ਹਾਜ਼ਰ ਰਹਾਂਗਾ ਅਤੇ ਬਲਾਕ ਹਰਸ਼ਾ ਛੀਨਾ ਦੇ ਪੈਦੇ ਪਿੰਡਾਂ ਵਿੱਚੋ ਦਾਲਮ ਪਿੰਡ ਵਿਕਾਸ ਪੱਖੋ ਮੋਹਰੀ ਹੋਵੇਗਾ ਅਤੇ ਹੀਰਾ ਸਿੰਘ ਸਰਪੰਚ ਦਾਲਮ ਵੱਲੋ ਵਿਧਾਇਕ ਹਰਪ੍ਤਾਪ ਸਿੰਘ ਅਜਨਾਲਾ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਬਲਵਿੰਦਰ ਸਿੰਘ ਠੇਕੇਦਾਰ, ਕਾਰਜ ਸਿੰਘ, ਸਵਿੰਦਰ ਸਿੰਘ ਪੰਚ , ਦਵਿੰਦਰ ਸਿੰਘ ਪੰਚ, ਰੀਤੂ ਪੰਚ, ਪਰਮਜੀਤ ਕੌਰ ਪੰਚ, ਗੁਰਨਾਮ ਸਿੰਘ ਸਾਬਕਾ ਸਰਪੰਚ, ਬਿਕਰਮ ਸਿੰਘ, ਜਗਰੂਪ ਸਿੰਘ, ਗਗਨਦੀਪ ਸਿੰਘ ਕਾਂਗਰਸੀ ਆਗੂ, ਹਰਬੀਰ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ ਜਗਤਾਰ ਸਿੰਘ ਸਾਬਕਾ ਸਰਪੰਚ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।