ਅੰਮ੍ਰਿਤਸਰ: ਸਰਹੱਦੀ ਪਿੰਡ ਚੱਕਮੁਕੰਦ ਵਿਚ ਲੜਕੀ ਦੇ ਵਾਰਸਾਂ ਨੇ ਲਾੜਾ ਕਾਲ਼ਾ ਦੇਖ ਕੇ ਬਰਾਤ ਨੂੰ ਵਾਪਸ ਭੇਜ ਦਿੱਤਾ। ਬਾਰਾਤੀਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਚੌਕੀ ਖਾਸਾ ਵਿਚ ਦਰਜ ਕਰਵਾਈ। ਪਿੰਡ ਚਵਿੰਡਾ ਕਲਾ ਵਾਸੀ ਬੀਰ ਸਿੰਘ ਅਤੇ ਉਸ ਦੀ ਪਤਨੀ ਨੇ ਪੁਲਿਸ ਥਾਣਾ ਘਰਿੰਡਾ ਦੀ ਚੌਕੀ ਖਾਸਾ ਵਿਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਬੇਟੇ ਹਰਪਾਲ ਸਿੰਘ ਦੀ ਕੁੜਮਾਈ ਦੀ ਰਸਮ 13 ਮਹੀਨੇ ਪਹਿਲਾਂ ਹੋਈ ਸੀ।

ਲੜਕੀ ਕਰਮਜੀਤ ਕੌਰ ਦੇ ਪਿਤਾ ਗੁਲਜਾਰ ਸਿੰਘ ਨਿਵਾਸੀ ਪਿੰਡ ਚੱਕਮੁਕੰਦ ਬੀਤੇ ਸ਼ਨੀਵਾਰ ਨੂੰ ਰੀਤੀ ਰਿਵਾਜ ਦੇ ਅਨੁਸਾਰ ਸਗਨ ਲਗਾ ਕੇ ਗਏ। ਜਦੋਂ ਮੁੰਡੇ ਵਾਲੇ ਲੜਕੀ ਨੂੰ ਸ਼ਗਨ ਲਗਾਉਣ ਗਏ ਤਾਂ ਕੁੜੀ ਵਾਲਿਆਂ ਨੇ ਸ਼ਗਨ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਬਰਾਤ ਲੈ ਕੇ ਨਾ ਆਉਣਾ ਨਹੀਂ ਤਾਂ ਉਨ੍ਹਾਂ ਨੂੰ ਵੱਢ ਦਿੱਤਾ ਜਾਵੇਗਾ।

ਬਰਾਤ ਵਾਲੇ ਦਿਨ ਬੈਂਡ ਵਾਜਿਆਂ ਵਾਲੀਆਂ ਨੂੰ ਵੀ ਤੇਜਧਾਰ ਹਥਿਆਰ ਦਿਖਾ ਕੇ ਵਾਪਸ ਭਜਾ ਦਿੱਤਾ। ਉਨ੍ਹਾਂ ਨੇ ਪੁਲਿਸ ਚੌਕੀ ਕਾਹਨਗੜ ਨਾਲ ਸੰਪਰਕ ਕੀਤਾ, ਜਿੱਥੇ ਪੁਲਿਸ ਚੌਕੀ ਖਾਸਾ ਦੇ ਐੱਸਆਈ ਸੁਖਦੇਵ ਸਿੰਘ ਲੜਕੀ ਵਾਲਿਆਂ ਦੇ ਘਰ ਪੁੱਜੇ। ਕੁੜੀ ਦੇ ਮਾਤਾ ਪਿਤਾ ਵਿਆਹ ਲਈ ਰਜਾਮੰਦ ਸਨ ਅਤੇ ਕੁੜੀ ਵੀ ਸਹੁਰਾ-ਘਰ ਜਾਣ ਲਈ ਤਿਆਰ ਸੀ। ਕੁੜੀ ਦੇ ਭਰਾ ਨੇ ਕਿਹਾ ਕਿ ਉਹ ਕੁੜੀ ਦੀ ਡੋਲੀ ਨਹੀਂ ਵਿਦਾ ਕਰਨਗੇ। ਉਨ੍ਹਾਂ ਦਾ ਪੁੱਤਰ ਕਾਲੇ ਰੰਗ ਦਾ ਹੈ।

ਐੱਸਆਈ ਸੁਖਦੇਵ ਸਿੰਘ ਨੇ ਇਕ ਹਫ਼ਤੇ ਦਾ ਸਮਾਂ ਰਾਜੀਨਾਮਾ ਲਈ ਦਿੱਤਾ। ਦੂਲਹੇ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਰੀਤੀ ਰਿਵਾਜ ਨਿਭਾਏ ਸਨ। ਸਾਨੂੰ ਦੁਲਹਨ ਚਾਹੀਦੀ ਹੈ, ਪਰ ਕੁੜੀ ਦੀ ਭਰਾ ਨਹੀਂ ਮੰਨ ਰਿਹਾ ਹੈ, ਜਿਸ ਕਾਰਨ ਬਰਾਤ ਨੂੰ ਬੇਰੰਗ ਪਰਤਣਾ ਪੈ ਰਿਹਾ ਹੈ।

ਪੁਲਿਸ ਕਈ ਘੰਟੇ ਸਮਝਾਉਂਦੀ ਰਹੀ, ਪਰ ਉਹ ਨਹੀਂ ਮੰਨੇ ਜਿਸ ਕਾਰਨ ਭਰਾ ਨੇ ਭੈਣ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ। ਲਾੜਾ ਪੁਲਿਸ ਚੌਕੀ ਦੇ ਬਾਹਰ ਗਲੇ ਵਿਚ ਸਿਹਰਾ ਸਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਰਿਹਾ ਸੀ। ਫੁੱਲਾਂ ਨਾਲ ਸੱਜੀ ਗੱਡੀ ਬਿਨਾਂ ਦੁਲਹਨ ਦੇ ਵਾਪਸ ਪਰਤ ਗਈ।

Posted By: Jagjit Singh