ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਇੰਡੀਅਨ ਯੂਥ ਸਪੋਰਟਸ ਕਲੱਬ ਦਿੱਲੀ ਦੇ ਨੌਜਵਾਨ ਦੌੜਾਕ ਮਨੋਜ ਕੁਮਾਰ ਨੂੰ ਅਟਾਰੀ ਸਰਹੱਦ ਤੋਂ ਦਿੱਲੀ ਤਕ ਨਸ਼ਾ ਮੁਕਤ ਭਾਰਤ ਦਾ ਸੁਨੇਹਾ ਦੇਣ ਲਈ ਲਾਈ ਜਾ ਰਹੀ ਦੌੜ ਤੇ ਦਰਬਾਰ ਾਹਿਬ ਪੁੱਜ ਕੇ ਮੱਥਾ ਟੇਕਣ 'ਤੇ ਸ਼੍ਰੋਮਣੀ ਕਮੇਟੀ ਨੇ ਸਨਮਾਨਤ ਕੀਤਾ ਹੈ। ਮਨੋਜ ਨੇ ਦੌੜ ਦੀ ਸ਼ੁਰੂਆਤ ਅਟਾਰੀ ਤੋਂ ਕੀਤੀ ਹੈ, ਇਹ ਦੌੜ 6 ਫਰਵਰੀ ਨੂੰ ਇੰਡੀਆ ਗੇਟ ਦਿੱਲੀ ਵਿਖੇ ਖ਼ਤਮ ਹੋਵੇਗੀ। ਉਸ ਰੋਜ਼ਾਨਾ 60 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ। ਹਰਿਮੰਦਰ ਸਾਹਿਬ ਪੁੱਜਣ ਮੌਕੇ ਓਲੰਪੀਅਨ ਹਰਚਰਨ ਸਿੰਘ ਬਿ੍ਗੇਡੀਅਰ ਨੇ ਨੌਜਵਾਨ ਦੌੜਾਕ ਮਨੋਜ ਦੀ ਸਿਫ਼ਤ ਕਰਦਿਆਂ ਆਸ ਜ਼ਾਹਰ ਕੀਤੀ ਕਿ ਉਹ ਆਪਣੇ ਮਿਸ਼ਨ ਵਿਚ ਜ਼ਰੂਰ ਕਾਮਯਾਬ ਹੋਣਗੇ। ਦੌੜਾਕ ਮਨੋਜ ਨੇ ਸ਼੍ਰੋਮਣੀ ਕਮੇਟੀ ਦੀ ਹਾਕੀ ਅਕੈਡਮੀ ਨੂੰ ਹਾਕੀ ਇੰਡੀਆ ਵੱਲੋਂ ਮਾਨਤਾ ਮਿਲਣ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਲੈ ਜਾਣ ਲਈ ਚੰਗਾ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਟਾਰੀ ਸਰਹੱਦ ਤੋਂ ਦਿੱਲੀ ਤਕ ਦੌੜ ਲਗਾਉਣ ਦਾ ਮਕਸਦ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰਰੇਰਿਤ ਕਰਨਾ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਹਾਕੀ ਕੋਚ ਸੁਰਜੀਤ ਸਿੰਘ, ਬਖ਼ਸ਼ੀਸ ਸਿੰਘ, ਗੁਰਮੀਤ ਸਿੰਘ, ਸੂਚਨਾ ਅਧਿਕਾਰੀ ਹਰਿੰਦਰ ਸਿੰਘ, ਸਰਬਜੀਤ ਸਿੰਘ ਆਦਿ ਮੌਜੂਦ ਸਨ।