v> Amritsar Train Accident : ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਜੌੜਾ ਫਾਟਕ ਰੇਲ ਹਾਦਸੇ 'ਚ ਨਿਗਮ ਦੇ ਚਾਰ ਅਫਸਰ ਦੋਸ਼ੀ ਕਰਾਰ ਦਿੱਤੇ ਗਏ ਹਨ। ਸਰਕਾਰ ਦੇ ਹੁਕਮ 'ਤੇ ਇਹ ਫ਼ੈਸਲਾ ਸੇਵਾ ਮੁਕਤ ਜੱਜ ਅਮਰਜੀਤ ਸਿੰਘ ਨੇ ਸੁਣਾਇਆ ਹੈ। ਮਾਮਲੇ 'ਚ ਅਸਟੇਟ ਅਫਸਰ ਸੁਸ਼ਾਂਤ ਭਾਟੀਆ, ਪਰਮਿੰਦਰ ਸਿੰਘ, ਕੇਵਲ ਕ੍ਰਿਸ਼ਨ ਤੇ ਹਰੀਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮਾਮਲੇ 'ਚ ਫਾਇਰ ਅਫਸਰ ਕਸ਼ਮੀਰ ਸਿੰਘ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਣ 'ਤੇ ਕਲੀਨ ਚਿੱਟ ਦਿੱਤੀ ਗਈ ਹੈ। ਅਕਤੂਬਰ 2018 ਵਿਚ ਦੁਸਹਿਰੇ ਮੌਕੇ 59 ਵਿਅਕਤੀਆਂ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ ਸੀ।

Posted By: Seema Anand