ਰਾਜਿੰਦਰ ਸਿੰਘ ਰੂਬੀ, ਅੰਮ੍ਰਿਤਸਰ : ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਖੇਤਰ ਪੰਜਾਬੀ ਜ਼ੁਬਾਨ ਨੂੰ ਪਿਛਲੇ ਕਈ ਸਾਲਾਂ ਤੋਂ ਉਤਸ਼ਾਹਿਤ ਕਰਦੇ ਆ ਰਹੇ ਪ੍ਰਸਿੱਧ ਲੇਖਕ ਖੋਜਕਾਰ ਵਿਦਵਾਨ ਪੱਤਰਕਾਰ ਤੇ ਪੰਜਾਬੀ ਦੇ ਬੁਲਾਰੇ ਜਨਾਬ ਡਾ ਰਜ਼ਾਕ ਸ਼ਾਹਿਦ ਦਿਆਲ ਸਿੰਘ ਰਿਸਰਚ ਫੋਰਮ ਲਾਹੌਰ (ਪਾਕਿਸਤਾਨ) ਦਾ ਡਾਇਰੈਕਟਰ ਲਾਏ ਜਾਣ 'ਤੇ ਦੋਵੇਂ ਪੰਜਾਬਾਂ ਦੇ ਪੰਜਾਬੀ ਜ਼ੁਬਾਨ ਦੇ ਬਾਸ਼ਿੰਦਿਆਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਇਸ ਸਬੰਧੀ ਲਾਹੌਰ ਤੋਂ ਜਾਣਕਾਰੀ ਦਿੰਦਿਆਂ ਪੰਜਾਬੀ ਤੇ ਪੀ ਐਚ ਡੀ ਕਰਨ ਵਾਲੇ ਗੌਰਮਿੰਟ ਕਾਲਜ ਲਾਹੌਰ ਦੇ ਪ੍ਰੋਫ਼ੈਸਰ ਸ ਕਲਿਆਣ ਸਿੰਘ ਕਲਿਆਣ ਨੇ ਦੱਸਿਆ ਕਿ ਦਿਆਲ ਸਿੰਘ ਰਿਸਰਚ ਫਾਰਮ ਲਾਹੌਰ ਜੋ ਕਿ ਮੌਜੂਦਾ ਹਕੂਮਤ ਦੇ ਅਧੀਨ ਚਲਾਇਆ ਜਾਂਦਾ ਹੈ ਤੇ ਉਸ ਵਿਚ ਪੰਜਾਬੀ ਤਲੀਮ ਹਾਸਲ ਨਾਮੀ ਸ਼ਖ਼ਸੀਅਤਾਂ ਨੂੰ ਡਾਇਰੈਕਟਰ ਵਜੋਂ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਂਦਾ ਹੈ ਉਨ੍ਹਾਂ ਦੱਸਿਆ ਡਾਇਰੈਕਟਰ ਆਸਾਨ ਨਦੀਮ ਗੁਰਾਇਆ ਜੋ ਕਿ ਆਪਣੀ ਸੇਵਾ ਕਾਲ ਤੋਂ ਮੁਕਤ ਹੋ ਗਏ ਹਨ ਉਨ੍ਹਾਂ ਦੀ ਜਗ੍ਹਾ ਤੇ ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨ ਦੀ ਨਹੀਂ ਬਲਕਿ ਦੁਨੀਆਂ ਭਰ ਦੀ ਪੰਜਾਬੀ ਜ਼ੁਬਾਨ ਨੂੰ ਉਤਸ਼ਾਹਿਤ ਕਰਨ ਵਾਲੀ ਸ਼ਖ਼ਸੀਅਤ ਡਾ ਰਜ਼ਾਕ ਸ਼ਾਹਿਦ ਨੂੰ ਡਾਇਰੈਕਟਰ ਚੁਣ ਕੇ ਪੰਜਾਬ ਪੰਜਾਬੀ ਤਲੀਮ ਦੀ ਸੇਵਾ ਲਈ ਭੇਜਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਡਾ ਰਜ਼ਾਕ ਸ਼ਾਹਿਦ ਜੋ ਕਿ ਇੱਕ ਮਹਾਨ ਕਵੀ ਲੇਖਕ ਕਰ ਖੋਜਕਾਰ ਵਿਦਵਾਨ ਉਸਤਾਦ ਪੱਤਰਕਾਰ ਤੇ ਪਾਕਿਸਤਾਨ ਰੇਡੀਓ ਦੇ ਪ੍ਰਸਿੱਧ ਬੁਲਾਰੇ ਵੀ ਹਨ।

ਉਨ੍ਹਾਂ ਨੂੰ ਡਾਇਰੈਕਟਰ ਲਗਾਏ ਜਾਣਾ ਪੰਜਾਬੀਆਂ ਲਈ ਮਾਣ ਤੇ ਫ਼ਖਰ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਡਾ ਰਜ਼ਾਕ ਸ਼ਾਹਿਦ ਦੇ ਬੋਲ ਲੇਖਕ ਚੜ੍ਹਦੇ ਪੰਜਾਬ ਭਾਰਤ ਤੇ ਲਹਿੰਦੇ ਪੰਜਾਬ ਪਾਕਿਸਤਾਨ ਦੇ ਨਾਲ ਨਾਲ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਵੱਲੋਂ ਪੜ੍ਹੇ ਸੁਣੇ ਜਾਂਦੇ ਹਨ ਜੋ ਕਿ ਉਹ ਆਪਣੇ ਆਪ ਵਿੱਚ ਬਹੁਤ ਵੱਡੀ ਸ਼ਖ਼ਸੀਅਤ ਹਨ ਨੇ ਇਹ ਵੀ ਦੱਸਿਆ ਕਿ ਡਾ ਰਜ਼ਾਕ ਸ਼ਾਹਿਦ ਵੱਲੋਂ ਪਾਕਿਸਤਾਨ ਦੇ ਸਰਕਾਰੀ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਜ਼ੁਬਾਨ ਪੰਜਾਬੀ ਤਲੀਮ ਨਾਲ ਵਿਦਿਆਰਥੀਆਂ ਨੂੰ ਜੋੜਨ ਲਈ ਬਹੁਤ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੂੰ ਦਿਆਲ ਸਿੰਘ ਰਿਸਰਚ ਫੋਰਮ ਲਾਹੌਰ ਪਾਕਿਸਤਾਨ ਦਾ ਮੁਖੀ ਚੁਣੇ ਜਾਣ ਤੇ ਦੁਨੀਆ ਭਰ ਵਿੱਚੋਂ ਉਨ੍ਹਾਂ ਨੂੰ ਮੁਬਾਰਕਬਾਦ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Posted By: Jagjit Singh