ਅਮਰੀਕ ਸਿੰਘ, ਅੰਮਿ੍ਤਸਰ : ਬਾਬਾ ਨਿਰਮਲ ਸਿੰਘ ਵੱਲੋਂ ਪਿੰਡ ਵਰਪਾਲ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਬੈਕਵਰਡ ਕਲਾਸ ਲੈਂਡ ਡਿਵੈੱਲਪਮੈਂਟ ਤੇ ਫਾਇਨਾਂਸ ਕਾਰਪੋਰੇਸ਼ਨ ਦੇ ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰ ਕੇ ਰਾਗੀ ਤੇ ਕੀਰਤਨੀਆਂ ਵੱਲੋਂ ਕੀਤੇ ਗਏ ਕੀਰਤਨ ਤੇ ਕਥਾ ਵਿਚਾਰ ਦਾ ਆਨੰਦ ਮਾਣਿਆ। ਉਪਰੰਤ ਠੇਕੇਦਾਰ ਨੇ ਬਾਬਾ ਨਿਰਮਲ ਸਿੰਘ ਵੱਲੋਂ ਹਰ ਸਾਲ ਕਰਵਾਏ ਜਾਂਦੇ ਧਾਰਮਿਕ ਪ੍ਰਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਕੀਰਤਨ ਦਰਬਾਰ ਕਰਵਾ ਕੇ ਬਾਬਾ ਨਿਰਮਲ ਸਿੰਘ ਲੋਕਾਂ ਨੂੰ ਜਿਥੇ ਆਪਣੇ ਧਾਰਮਿਕ ਵਿਰਸੇ ਨਾਲ ਜੋੜ ਰਹੇ ਹਨ, ਉਥੇ ਨੌਜਵਾਨਾਂ ਨੂੰ ਵੀ ਨਸ਼ੇ ਤੋਂ ਦੂਰ ਰਹਿਣ ਲਈ ਪ੍ਰਰੇਰਿਤ ਕਰ ਕੇ ਸਮਾਜ ਨੂੰ ਸੇਧ ਦੇ ਰਹੇ ਹਨ। ਕੀਰਤਨ ਦਰਬਾਰ ਵਿਚ ਗੁਰਨਾਮ ਸਿੰਘ ਲਹਿਰੀ, ਨਿਰਮਲ ਸਿੰਘ, ਕੇਵਲ ਸਿੰਘ ਤੇ ਜਸਵਿੰਦਰ ਬਿੱਲੂ ਵੀ ਹਾਜ਼ਰ ਸਨ।

ਫੋਟੋ-25