ਦਰਸ਼ਨ ਸਿੰਘ ਚੀਚਾ, ਘਰਿੰਡਾ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਗੁਰਦੁਆਰਾ ਜਨਮ ਅਸਥਾਨ ਬਾਬਾ ਬਘੇਲ ਸਿੰਘ ਤੇ ਸ਼ਹੀਦ ਬਾਬਾ ਅਮਰ ਸਿੰਘ ਭੁੱਸੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮਿ੍ਤਸਰ ਦੇ ਦਰਸ਼ਨਾਂ ਲਈ ਪੈਦਲ ਸ਼ਬਦ ਚੌਂਕੀ ਸਜਾਈ ਗਈ। ਸ਼ਬਦ ਚੌਂਕੀ ਦਾ ਗੁਰਦੁਆਰਾ ਸ਼ਹੀਦ ਬਾਬਾ ਨੌਧ ਸਿੰਘ ਜੀ ਵਿਖੇ ਪਹੁੰਚਣ 'ਤੇ ਬਾਬਾ ਨੌਨਹਿਾਲ ਸਿੰਘ ਤੇ ਸਮੂਹ ਚੀਚਾ ਦੀ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸੰਗਤ ਵਾਸਤੇ ਜਲੇਬੀਆਂ ਅਤੇ ਚਾਹ ਦੇ ਲੰਗਰ ਲਾਏ ਗਏ। ਸ਼ਬਦ ਚੌਕੀ ਦੀ ਅਗਵਾਈ ਕਰ ਰਹੇ ਗਿਆਨੀ ਹਰਭਜਨ ਸਿੰਘ, ਗਿਆਨੀ ਮਹਿੰਦਰ ਸਿੰਘ ਤੇ ਮੋਹਤਬਰਾਂ ਨੂੰ ਬਾਬਾ ਨੌਨਿਹਾਲ ਸਿੰਘ ਵੱਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੈਦਲ ਸ਼ਬਦ ਚੌਂਕੀ ਦੌਰਾਨ ਭੁੱਸਿਆਂ ਤੋਂ ਰਵਾਨਾ ਹੋ ਕੇ ਚੀਚਾ ਨੱਥੂਪੁਰਾ, ਮਾਲੂਵਾਲ ਤੋਂ ਵੱਖ-ਵੱਖ ਪਿੰਡਾਂ ਤੋਂ ਸ਼ਬਦ ਗਾਇਨ ਕਰਦੀ ਹੋਈ ਸੰਗਤ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਪਹੁੰਚਦੀ ਹੈ।

ਇਸ ਮੌਕੇ ਸੰਦੀਪ ਸਿੰਘ, ਬਾਬਾ ਰਾਮ ਸਿੰਘ, ਹਰਜੀਤ ਸਿੰਘ ਜਾਲੀ, ਰਾਜ ਸਿੰਘ ਠੇਕੇਦਾਰ, ਡਾ. ਸਰਬਜੀਤ ਸਿੰਘ ਚੀਚਾ, ਡਾ. ਦਿਲਬਾਗ ਸਿੰਘ, ਦਿਲਬਾਗ ਸਿੰਘ, ਬਾਬਾ ਲਾਲ ਸਿੰਘ, ਸਵਿੰਦਰ ਸਿੰਘ, ਗੁਰਦੀਪ ਸਿੰਘ ਚੀਚਾ, ਸਤਨਾਮ ਸਿੰਘ, ਨੰਬਰਦਾਰ ਸਰਤਾਜ ਸਿੰਘ, ਸਤਨਾਮ ਸਿੰਘ ਫੌਜੀ ਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ-46