ਪੱਤਰ ਪ੍ਰਰੇਰਕ, ਅੰਮਿ੍ਤਸਰ : ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੇ ਸਵਾਗਤ ਲਈ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਭਗਤਾਂਵਾਲਾ ਵਿਖੇ ਇਕ ਖਾਸ ਪ੍ਰਰੋਗਰਾਮ ਕੀਤਾ ਗਿਆ, ਜਿਸ ਵਿਚ ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸਵਿੰਦਰ ਸਿੰਘ ਕੱਥੂਨੰਗਲ, ਸਕੂਲ ਦੇ ਮੈਂਬਰ ਇੰਚਾਰਜ ਦਰਸ਼ਨ ਸਿੰਘ ਸੁਲਤਾਨਵਿੰਡ, ਗੁਰਪ੍ਰਰੀਤ ਸਿੰਘ ਸੇਠੀ, ਨਵਤੇਜ ਸਿੰਘ ਨਾਰੰਗ, ਸੁਖਜਿੰਦਰ ਸਿੰਘ ਪਿ੍ਰੰਸ, ਪ੍ਰਭਜੋਤ ਸਿੰਘ ਸੇਠੀ, ਸਕੂਲ ਦੀ ਪਿ੍ਰੰਸੀਪਲ ਜਸਪਾਲ ਕੌਰ, ਸਟਾਫ ਤੇ ਬੱਚਿਆਂ ਨੇ ਸ਼ਰਧਾ ਪੂਰਵਕ ਸ਼ਾਨਦਾਰ ਸਵਾਗਤ ਕਰਦੇ ਹੋਏ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਸਕੂਲ ਦੇ ਬੱਚਿਆਂ ਦੀ ਬੈਂਡ ਟੀਮ ਵੱਲੋਂ ਨਗਰ ਕੀਰਤਨ ਵਿਚ ਸਜਾਈ ਗਈ ਪਾਲਕੀ ਅੱਗੇ ਗੁਰਬਾਣੀ ਗਾਇਨ ਕਰਦੇ ਹੋਏ ਆਪਣੇ ਹੁਨਰ ਤੇ ਫਰਜ਼ਾਂ ਨਾਲ ਸਵਾਗਤ ਕੀਤਾ।

ਫੋਟੋ-15