ਪੱਤਰ ਪ੍ਰਰੇਰਕ, ਘਰਿੰਡਾ : ਅੱਸੂ ਦੀ ਸੰਗਰਾਂਦ ਦੇ ਦਿਹਾੜੇ 'ਤੇ ਪਿੰਡ ਮਾਲੂਵਾਲ ਦੀਆਂ ਸੰਗਤਾਂ ਵੱਲੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਲੰਗਰ ਲਾਇਆ ਗਿਆ। ਮੁੱਖ ਸੇਵਾਦਾਰ ਬਾਬਾ ਪ੍ਰਰੀਤਮ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਲੰਗਰਾਂ ਦੀ ਸ਼ੁਰੂਆਤ ਕੀਤੀ ਗਈ। ਬਾਬਾ ਪ੍ਰਰੀਤਮ ਨੇ ਕਿਹਾ ਕਿ ਪਿੰਡ ਮਾਲੂਵਾਲ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸੰਗਰਾਂਦ 'ਤੇ ਇਸੇ ਤਰ੍ਹਾਂ ਸਵੇਰ ਤੋਂ ਸ਼ਾਮ ਤੱਕ ਖੀਰ, ਦਾਲ, ਪ੍ਰਸ਼ਾਦੇ, ਚਾਹ ਤੇ ਦੁੱਧ ਆਦਿ ਦੇ ਲੰਗਰ ਲਾਏ ਜਾਂਦੇ ਹਨ ਅਤੇ ਬਾਬਾ ਬੁੱਢਾ ਸਾਹਿਬ ਦੇ ਸਾਲਾਨਾ ਜੋੜ ਮੇਲੇ 'ਤੇ ਤਿੰਨ ਦਿਨ ਵਿਸ਼ਾਲ ਲੰਗਰ ਲਾ ਕੇ ਸੰਗਤਾਂ ਦੀ ਸੇਵਾ ਕੀਤੀ ਜਾਦੀ ਹੈ। ਇਸ ਮੌਕੇ ਬਾਬਾ ਪ੍ਰਰੀਤਮ ਸਿੰਘ ਮਾਲੂਵਾਲ, ਮਹਿੰਦਰ ਸਿੰਘ ਫੌਜੀ, ਮਨਜੀਤ ਸਿੰਘ ਗਿੱਲ, ਪ੍ਰਗਟ ਸਿੰਘ ਸ਼ਾਹ, ਬਗੀਚਾ ਸਿੰਘ ਦੋਧੀ, ਤਲਵਿੰਦਰ ਸਿੰਘ, ਬਾਬਾ ਬਲਦੇਵ ਸਿੰਘ, ਨਵਾਂ ਸ਼ਾਹ ਮਾਲੂਵਾਲ, ਜਸਵਿੰਦਰ ਸਿੰਘ, ਕਾਬਲ ਸਿੰਘ, ਅਜੀਤ ਸਿੰਘ, ਭਿੰਦਰ ਸਿੰਘ, ਗੁਰਦੀਪ ਸਿੰਘ, ਬੀਰ ਸਿੰਘ ਭਾਗੋਵਾਲੀਆ ਤੇ ਮੁਖਤਾਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ।

ਫੋਟੋ-41