ਬਲਰਾਜ ਸਿੰਘ, ਵੇਰਕਾ : ਜੈ ਸ਼ਿਵ ਸ਼ਕਤੀ ਮੰਦਿਰ ਧਰਮਸ਼ਾਲਾ ਕਮੇਟੀ ਵੇਰਕਾ ਵੱਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 20ਵਾਂ ਸਾਲਾਨਾ ਜਾਗਰਣ ਪੱਤੀ ਭਾਰਾ ਜੰਝ ਘਰ ਵੇਰਕਾ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਸਟਾਰ ਕਲਾਕਾਰ ਖਾਨ ਤੇ ਮਿੱਠੂ ਰਹਿਮਤ ਨੇ ਮਾਤਾ ਦੀ ਮਹਿਮਾਂ 'ਚ ਧਾਰਮਿਕ ਭੇਟਾਂ ਦਾ ਗੁਣਗਾਣ ਕਰ ਕੇ ਜਾਗਰਣ 'ਚ ਹਾਜ਼ਰ ਸੰਗਤ ਨੂੰ ਮੰਤਰ ਮੁਗਧ ਕੀਤਾ। ਜਾਗਰਣ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਪਹੁੰਚੇ ਵਾਰਡ ਕੌਂਸਲਰ ਬਲਾਕ ਕਾਂਗਰਸ ਕਮੇਟੀ ਵੇਰਕਾ ਦੇ ਪ੍ਰਧਾਨ ਤੇ ਸਮਾਜ ਸੇਵਕ ਭੁਪਿੰਦਰ ਸਿੰਘ ਚੌਹਾਨ ਨੂੰ ਜਾਗਰਣ ਕਮੇਟੀ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਰਾਜੂ, ਪ੍ਰਧਾਨ ਪ੍ਰਤਾਪ ਸਿੰਘ ਤਾਬੂ 'ਤੇ ਸਰਦੂਲ ਸਿੰਘ ਵੱਲੋਂ ਯਾਦਗਾਰੀ ਚਿੰਨ੍ਹ ਤੇ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਵਾਰਡ ਪ੍ਰਧਾਨ ਸਵਿੰਦਰ ਸਿੰਘ ਧੁੱਪਸੜੀ, ਜਸਬੀਰ ਸਿੰਘ, ਯਾਦਵਿੰਦਰ ਸਿੰਘ, ਸਾਜਨ ਵੇਰਕਾ, ਲਾਲ ਸਿੰਘ, ਦੀਪਕ ਸਿੰਘ, ਚਾਚਾ ਨਿਰਮਲ ਸਿੰਘ, ਹੀਰਾ, ਸਾਬੀ ਦਿੱਲੀ, ਲਾਟੀ ਸਮੇਤ ਵੱਡੀ ਗਿਣਤੀ'ਚ ਇਲਾਕੇ ਦੀ ਸੰਗਤ ਮੌਜੂਦ ਸੀ।