ਜਤਿੰਦਰ ਸਿੰਘ, ਛੇਹਰਟਾ : ਕੋਰੋਨਾ ਵਾਇਰਸ ਨੇ ਜਿਥੇ ਸਾਨੂੰ ਮਾਨਸਿਕ ਤੇ ਆਰਥਿਕ ਤੌਰ 'ਤੇ ਪਰੇਸ਼ਾਨ ਕੀਤਾ ਹੈ, ਉਥੇ ਇਸ ਨੇ ਸਾਨੂੰ ਸਮਾਜਿਕ ਤੌਰ 'ਤੇ ਬਹੁਤ ਲਤਾੜਿਆ ਹੈ। ਇਸ ਨੇ ਮਨੁੱਖ ਅੰਦਰਲੀ ਮਨੁੱਖਤਾ ਨੂੰ ਬੜੀ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਹੈ ਤੇ ਮਨੁੱਖ ਨੂੰ ਮਨੁੱਖ ਤੋਂ ਹੀ ਅਜੀਬ ਤਰ੍ਹਾਂ ਨਾਲ ਭੈ-ਭੀਤ ਕਰ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰਰੀਤ ਸਿੰਘ ਵਡਾਲੀ ਨੇ ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਸਕੱਤਰ ਜਸਪਾਲ ਸਿੰਘ ਜੱਸ ਦੇ ਗ੍ਹਿ ਵਿਖੇ ਗੁਰੂ ਕੀ ਵਡਾਲੀ, ਵਡਾਲੀ ਰੋਡ, ਪੈਰਿਸ ਐਵੀਨਿਊ, ਬਾਬਾ ਦੀਪ ਸਿੰਘ ਐਵੀਨਿਊ ਦੇ ਲੋੜਵੰਦ ਪਰਿਵਾਰਾਂ ਨੂੰ ਆਟਾ-ਦਾਲਾ ਅਤੇ ਹੋਰ ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤੂਆਂ ਵੰਡਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਵਡਾਲੀ ਨੇ ਕਿਹਾ ਕਿ ਅਜਿਹੇ ਅੌਖੇ ਸਮੇਂ ਮਨੁੱਖ ਹੀ ਮਨੁੱਖ ਦੇ ਕੰਮ ਆ ਸਕਦਾ ਹੈ। ਵਾਹਿਗੁਰੂ ਨੇ ਜੋ ਸੇਵਾ ਬਖਸ਼ੀ ਹੈ, ਉਸ ਸੇਵਾ ਨੂੰ ਆਪਣੇ ਤਨ-ਮਨ ਤੇ ਧਨ ਨਾਲ ਸਮਰੱਥਾ ਅਨੁਸਾਰ ਅਗਾਹ ਵੀ ਲੋੜਵੰਦਾਂ ਲਈ ਕਰਦੇ ਰਹਾਂਗੇ। ਇਸ ਮੌਕੇ ਸਾਬਕਾ ਕੌਮੀ ਸਕੱਤਰ ਯੂਥ ਅਕਾਲੀ ਦਲ ਜਸਪਾਲ ਸਿੰਘ ਜੱਸ, ਲਾਲਜੀਤ ਸਿੰਘ ਗਿੱਲ, ਅੰਮਿ੍ਤਪਾਲ ਸਿੰਘ ਵੜੈਚ ਆਦਿ ਹਾਜ਼ਰ ਸਨ।