ਜੇਐੱਨਐੱਨ, ਅੰਮਿ੍ਤਸਰ : ਲੁਧਿਆਣਾ ਧਾਗਾ ਮਿਲ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ 2 ਨੌਜਵਾਨਾਂ ਨੇ ਤਿੰਨ ਸਕੀਆਂ ਭੈਣਾਂ ਨਾਲ ਜਬਰ-ਜਨਾਹ ਕਰਨ, ਨਗਦੀ ਅਤੇ ਗਹਿਣੇ ਖੋਹਣ ਦੇ ਦੋਸ਼ ਵਿਚ ਪੁਲਿਸ ਥਾਣਾ ਖਲਚੀਆਂ ਨੇ ਕੇਸ ਦਰਜ ਕੀਤਾ ਹੈ। ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸ ਦੀ ਛੋਟੀ ਭੈਣ ਦੀ ਦੋਸਤੀ ਰਾਜਾ ਨਾਮਕ ਨੌਜਵਾਨ ਨਾਲ ਸੀ, ਜਦੋਂ ਕਿ ਉਸ ਤੋਂ ਵੀ ਛੋਟੀ ਭੈਣ ਦੀ ਦੋਸਤੀ ਪਿੰਡ ਵਡਾਲਾ ਕਲਾਂ ਵਾਸੀ ਵਿਜੇ ਕੁਮਾਰ ਨਾਲ ਸੀ। ਪਿੰਡ ਸੈਦਪੁਰ ਵਾਸੀ ਨੌਜਵਾਨ ਗੁਰਸੇਵਕ ਸਿੰਘ ਦੀ ਸਾਡੇ ਪਿੰਡ ਵਿਚ ਰਿਸ਼ਤੇਦਾਰ ਸੀ, ਜਿਸ ਦੀ ਦੋਸਤੀ ਨੌਜਵਾਨ ਵਿਜੇ ਕੁਮਾਰ ਅਤੇ ਰਾਜੇ ਨਾਲ ਸੀ। ਇਸ ਉਪਰੰਤ ਛੋਟੀ ਭੈਣ ਦਾ ਮੇਲ ਮਿਲਾਪ ਗੁਰਸੇਵਕ ਸਿੰਘ ਨਾਲ ਹੋ ਗਿਆ। ਪੀੜਤਾ ਮੁਤਾਬਕ ਬੀਤੀ 15 ਫਰਵਰੀ ਨੂੰ ਪਿੰਡ ਵਡਾਲਾ ਕਲਾਂ ਨਿਵਾਸੀ ਨੌਜਵਾਨ ਰਾਜਾ ਨੇ ਉਸ ਨੂੰ ਕਿਹਾ ਕਿ ਤਿੰਨਾਂ ਭੈਣਾਂ ਰਾਤ 9 ਵਜੇ ਘਰ ਦੇ ਬਾਹਰ ਆ ਜਾਣਾ। ਤਿੰਨਾਂ ਦੀ ਲੁਧਿਆਣਾ ਧਾਗਾ ਮਿੱਲ ਦੀ ਇਕ ਕੰਪਨੀ ਵਿਚ ਨੌਕਰੀ ਲਵਾਉਣੀ ਹੈ, ਜਿਸ ਉਪਰੰਤ ਤਿੰਨਾਂ ਭੈਣਾਂ ਰਾਤ 9 ਵਜੇ ਘਰ ਦੇ ਬਾਹਰ ਆ ਗਈਆਂ। ਇੱਥੋਂ ਨੌਜਵਾਨ ਰਾਜਾ ਅਤੇ ਗੁਰਸੇਵਕ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਸੈਦਪੁਰ ਦੇ ਇਕ ਘਰ ਵਿਚ ਲੈ ਗਏ, ਜਿੱਥੇ ਨੌਜਵਾਨ ਵਿਜੇ ਪਹਿਲਾਂ ਤੋਂ ਮੌਜੂਦ ਸੀ। ਇਸ ਦੌਰਾਨ ਵਿਜੇ ਤੇ ਗੁਰਸੇਵਕ ਨੇ ਉਨ੍ਹਾਂ ਨਾਲ ਜ਼ਬਰਦਸਤੀ ਜਬਰ-ਜਨਾਹ ਕੀਤਾ। ਸਵੇਰੇ ਉਹ ਤਿੰਨਾਂ ਭੈਣਾਂ ਨੂੰ ਲੁਧਿਆਣਾ ਵਿਚ ਧਾਗਾ ਮਿਲ ਕੋਲ ਛੱਡ ਕੇ ਉਨ੍ਹਾਂ ਕੋਲੋਂ 35 ਹਜ਼ਾਰ ਰੁਪਏ ਦੀ ਨਗਦੀ, ਇਕ ਸੋਨੇ ਦੀ ਅੰਗੂਠੀ ਅਤੇ ਇਕ ਚਾਂਦੀ ਦੀ ਚੈਨ ਖੋਹ ਕੇ ਫਰਾਰ ਹੋ ਗਏ। ਪੀੜਤਾ ਮੁਤਾਬਕ ਉਨ੍ਹਾਂ ਨੇ ਫੋਨ 'ਤੇ ਇਸ ਦੀ ਸੂਚਨਾ ਆਪਣੇ ਵਾਰਿਸਾਂ ਨੂੰ ਦਿੱਤੀ, ਜੋ ਉਨ੍ਹਾਂ ਨੂੰ ਵਾਪਸ ਘਰ ਲੈ ਕੇ ਗਏ। ਮਹਿਲਾ ਜਾਂਚ ਅਧਿਕਾਰੀ ਸਬ ਇੰਸਪੈਕਟਰ ਹਰਪ੍ਰਰੀਤ ਕੌਰ ਨੇ ਦੱਸਿਆ ਕਿ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦ ਕਿ ਤਿੰਨਾਂ ਭੈਣਾਂ ਦਾ ਮੈਡੀਕਲ ਕਰਵਾਇਆ ਗਿਆ ਹੈ।