ਜੇਐੱਨਐੱਨ, ਅੰਮਿ੍ਤਸਰ : ਚਾਟੀਵਿੰਡ ਥਾਣੇ ਅਧੀਨ ਪੈਂਦੇ ਇਕ ਪਿੰਡ ਵਿਚ ਗੁਆਂਢੀ ਨੇ ਸ਼ੁੱਕਰਵਾਰ ਦੀ ਸ਼ਾਮ ਨਾਬਾਲਿਗ ਨੂੰ ਹਵਸ ਦਾ ਸ਼ਿਕਾਰ ਬਣਾ ਦਿੱਤਾ। ਘਟਨਾ ਦੇ ਸਮੇਂ ਪੀੜਤਾ ਗਲੀ ਵਿਚ ਟਹਿਲ ਰਹੀ ਸੀ ਕਿ ਮੁਲਜ਼ਮ ਉਸ ਨੂੰ ਚੁੱਕ ਕੇ ਇਕ ਖਾਲੀ ਪਲਾਟ ਵਿਚ ਲੈ ਗਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ ਜਬਰ ਜਨਾਹ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ। ਸਰਕਾਰੀ ਹਸਪਤਾਲ ਵਿਚ ਕਰਵਾਏ ਗਏ ਮੈਡੀਕਲ ਵਿਚ ਵੀ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਇਲਾਕੇ ਵਿਚ ਰਹਿਣ ਵਾਲਾ ਇਕ ਨੌਜਵਾਨ ਉਨ੍ਹਾਂ ਦੀ ਧੀ 'ਤੇ ਬੁਰੀ ਨਜ਼ਰ ਰੱਖਦਾ ਹੈ। ਸ਼ੁੱਕਰਵਾਰ ਦੀ ਰਾਤ ਉਨ੍ਹਾਂ ਦੀ ਧੀ ਖਾਣਾ ਖਾਣ ਦੇ ਬਾਅਦ ਗਲੀ ਵਿਚ ਟਹਿਲ ਰਹੀ ਸੀ। ਇਸ ਦੌਰਾਨ ਮੁਲਜ਼ਮ ਵੀ ਗਲੀ ਵਿਚ ਪਹੁੰਚ ਗਿਆ ਅਤੇ ਉਨ੍ਹਾਂ ਦੀ ਬੇਟੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ। ਮੁਲਜ਼ਮ ਉਸ ਨੂੰ ਇਕ ਖਾਲੀ ਪਲਾਟ ਵਿਚ ਲੈ ਗਿਆ ਜਿੱਥੇ ਉਸ ਦੇ ਨਾਲ ਜਬਰ ਜਨਾਹ ਕੀਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਘਟਨਾ ਦੇ ਦੌਰਾਨ ਉਨ੍ਹਾਂ ਦੀ ਬੇਟੀ ਨੇ ਕਾਫ਼ੀ ਰੌਲਾ ਪਾਇਆ ਲੇਕਿਨ ਘਟਨਾ ਸਥਾਨ ਦੇ ਆਸ-ਪਾਸ ਕੋਈ ਘਰ ਨਹੀਂ ਸੀ।