ਜੇਐੱਨਐੱਨ, ਅੰਮ੍ਰਿਤਸਰ : ਅਜਨਾਲਾ ਅਤੇ ਮਕਬੂਲਪੁਰਾ ਥਾਣੇ ਦੀ ਪੁਲਿਸ ਨੇ ਲੜਕੀਆਂ ਨਾਲ ਜਬਰ-ਜਨਾਹ ਦੇ ਮਾਮਲੇ ਵਿਚ ਔਰਤ ਸਮੇਤ ਤਿੰਨ ਮੁਲਜ਼ਮਾਂ ਦੇ ਖਿਲਾਫ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਮੈਡੀਕਲ ਰਿਪੋਰਟਸ ਵਿਚ ਜਬਰ ਜਨਾਹ ਦੀ ਪੁਸ਼ਟੀ ਵੀ ਹੋ ਚੁੱਕੀ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਛਾਪਾਮਾਰੀ ਕਰ ਰਹੀਆਂ ਹਨ। ਅਜਨਾਲਾ ਪੁਲਿਸ ਨੇ ਖਾਨਵਾਲ ਪਿੰਡ ਵਾਸੀ ਨਾਨਕੀ ਅਤੇ ਉਸ ਦੇ ਪਤੀ ਗੁਰਨਾਮ ਸਿੰੰਘ ਨੂੰ ਨਾਮਜਦ ਕੀਤਾ ਹੈ। ਪੀੜਤਾ ਦਾ ਦੋਸ਼ ਹੈ ਕਿ ਗੁਰਨਾਮ ਸਿੰਘ ਅਤੇ ਉਸ ਦੀ ਪਤਨੀ ਉਸ ਦੇ ਪਰਿਵਾਰ ਦੇ ਪੁਰਾਣੇ ਵਾਕਫ਼ ਹਨ। ਕੁੱਝ ਦਿਨ ਪਹਿਲਾਂ ਮੁਲਜ਼ਮ ਗੁਰਨਾਮ ਉਸ ਨੂੰ ਬਹਾਨੇ ਨਾਲ ਆਪਣੇ ਘਰ ਲੈ ਗਿਆ ਸੀ। ਮੁਲਜ਼ਮ ਨੇ ਉਸ ਨੂੰ ਆਪਣੇ ਨਾਲ ਕਮਰੇ ਵਿਚ ਬੰਦ ਕਰ ਲਿਆ। ਉਸ ਦੀ ਪਤਨੀ ਘਰ ਤੋਂ ਬਾਹਰ ਚਲੀ ਗਈ। ਇਸ ਦੇ ਬਾਅਦ ਗੁਰਨਾਮ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੀ ਪਤਨੀ ਬਾਹਰ ਹੀ ਖੜ੍ਹੀ ਸੀ। ਉਸ ਨੇ ਰੌਲਾ ਪਾਇਆ, ਲੇਕਿਨ ਉਕਤ ਪਤੀ-ਪਤਨੀ ਨੇ ਉਸ ਨੂੰ ਆਪਣੀ ਜ਼ੁਬਾਨ ਬੰਦ ਰੱਖਣ ਦੀ ਧਮਕੀ ਦਿੱਤੀ। ਇਹੀ ਨਹੀਂ ਉਸ ਨੂੰ ਧਮਕਾਇਆ ਗਿਆ ਕਿ ਜੇਕਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ।

ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਗੁਰਮੇਲ ਕੌਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

ਹੋਰ ਮਾਮਲੇ ਵਿਚ ਮਕਬੂਲਪੁਰਾ ਥਾਣੇ ਦੀ ਪੁਲਿਸ ਨੇ ਵੇਰਕਾ ਸਥਿਤ ਧੁੱਪਸੜੀ ਪਿੰਡ ਵਾਸੀ ਸੋਨਾ ਉਰਫ ਸੋਨੂੰ ਦੇ ਖਿਲਾਫ ਜਬਰ ਜਨਾਹ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਉਹ ਗੇਟ ਹਕੀਮਾਂ ਦੇ ਇਕ ਇਲਾਕੇ ਵਿਚ ਰਹਿੰਦੀ ਹੈ। ਸੋਨਾ ਉਸ ਦਾ ਰਿਸ਼ਤੇਦਾਰ ਹੈ। ਉਹ ਦੋਵੇਂ ਮਿਲਣ ਲੱਗੇ ਅਤੇ ਇਕ ਦੂਜੇ ਨਾਲ ਪਿਆਰ ਕਰਨ ਲੱਗੇ। ਕੁੱਝ ਦਿਨ ਪਹਿਲਾਂ ਸੋਨਾ ਉਸ ਨੂੰ ਆਪਣੀ ਰਿਸ਼ਤੇਦਾਰ ਮਹਿਲਾ ਦੇ ਘਰ ਗੁਰੂ ਤੇਗ ਬਹਾਦੁਰ ਨਗਰ ਦੇ ਫਲੈਟ ਵਿਚ ਲੈ ਗਿਆ। ਮੁਲਜ਼ਮ ਨੇ ਉਸ ਦੇ ਨਾਲ ਉੱਥੇ ਜਬਰ ਜਨਾਹ ਕੀਤਾ। ਵਿਰੋਧ ਕਰਨ 'ਤੇ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਫਰਾਰ ਹੋ ਗਿਆ। ਘਰ ਪਹੁੰਚ ਕੇ ਉਸ ਨੇ ਸਾਰਾ ਮਾਮਲਾ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਦੱਸਿਆ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ।

Posted By: Jagjit Singh