ਰਮੇਸ਼ ਰਾਮਪੁਰਾ, ਅੰਮਿ੍ਤਸਰ : 25ਵੇਂ ਨਰਾਇਣ ਸਿੰਘ ਭੱਠਲ ਯਾਦਗਾਰੀ ਮੁਕਾਬਲੇ ਵਿਚ ਪਿੰਡ ਮਾਕੋਵਾਲ ਦੇ ਜੰਮਪਲ ਤਰਸੇਮ ਸਿੰਘ ਭੰਗੂ ਦੀ ਕਹਾਣੀ 'ਕੁਦੇਸ਼ਨ ਦੀ ਮੜੀ' ਨੇ ਪਹਿਲਾ ਤੇ ਸਿਮਰਜੀਤ ਬਰਾੜ ਦੀ ਕਹਾਣੀ 'ਕਸੂਰਵਾਰ ਕੌਣ' ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਬਾਰੇ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 27 ਕਹਾਣੀਆਂ ਪੁੱਜੀਆਂ ਸਨ, ਜਿਨ੍ਹਾਂ ਦਾ ਫ਼ੈਸਲਾ ਤਿੰਨ ਵਿਦਵਾਨ ਆਲੋਚਕਾਂ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕਹਾਣੀਆਂ ਤੋਂ ਇਲਾਵਾ ਜਿਹੜੀਆਂ 10 ਕਹਾਣੀਆਂ ਨੂੰ ਵਧੀਆ ਐਲਾਨਿਆ ਗਿਆ ਹੈ, ਉਨ੍ਹਾਂ ਵਿਚ ਦੋ ਅੰਮਿਤਸਰ ਦੇ ਕਹਾਣੀਕਾਰ ਹਰਭਜਨ ਖੇਮਕਰਨੀ ਅਤੇ ਮਨਮੋਹਨ ਸਿੰਘ ਬਾਸਰਕੇ ਸ਼ਾਮਲ ਹਨ। ਖੇਮਕਰਨੀ ਦੀ ਕਹਾਣੀ 'ਉਹ ਦਿਨ ਇਹ ਦਿਨ' ਅਤੇ ਬਾਸਰਕੇ ਦੀ ਕਹਾਣੀ 'ਨਾਬਰ' ਵਧੀਆ ਕਹਾਣੀਆਂ ਵਿਚ ਸ਼ਾਮਲ ਕੀਤੀਆਂ ਹਨ। ਹੋਰ ਵਧੀਆ ਕਹਾਣੀਆਂ ਵਿਚ ਕਿਸ਼ਨ ਪ੍ਰਤਾਪ ਵੱਲੋਂ ਲਿਖੀ ਕਹਾਣੀ 'ਭਗੌੜਾ', ਨਿਰੰਜਨ ਬੋਹਾ 'ਉਹ ਮੇਰਾ ਵੀ ਕੁਝ ਲੱਗਦੈ', ਰਵਿੰਦਰ ਰੁਪਾਲ 'ਆਖਰੀ ਰਿਵਟ', ਭੁਪਿੰਦਰ ਮਾਨ 'ਟਿਕ ਟਿਕ ਟਿਕ', ਰਸ਼ੀਦ ਅੱਬਾਸ 'ਕਸ਼ਮਕਸ਼ ਤੋਂ ਪਾਰ', ਪ੍ਰਰੀਤਮਾ ਦੁਮੇਲ 'ਡਰ', ਲਾਲ ਸਿੰਘ ਕਲਸੀ 'ਉਏ ਸੂਰਾ ਮਾਲ ਕੀ ਹੁੰਦੇ' ਅਤੇ ਮਹਿੰਦਰ ਸਿੰਘ ਭਲਿਆਣ ਵੱਲੋਂ ਲਿਖੀ ਕਹਾਣੀ 'ਸੱਚ ਦਾ ਸੇਕ' ਸ਼ਾਮਲ ਹਨ। ਇਹ ਕਹਾਣੀਆਂ ਸਾਹਿਤਕ ਕਲਾਕਾਰ ਦੇ ਆਉਣ ਵਾਲੇ ਅੰਕਾਂ ਵਿਚ ਛਾਪੀਆਂ ਜਾਣਗੀਆਂ। ਪਹਿਲੇ ਤੇ ਦੂਜੇ ਸਥਾਨ ਦੀਆਂ ਕਹਾਣੀਆਂ ਨੂੰ 3100 ਤੇ 2000 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।