ਜੇਐੱਨਐੱਨ, ਅੰਮਿ੍ਤਸਰ : ਰੇਮਡੇਸਿਵਿਰ ਟੀਕਿਆਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਪਰ ਮੰਗ ਦੇ ਮੁਕਾਬਲੇ ਸਪਲਾਈ ਬੇਹੱਦ ਘੱਟ ਹੈ। ਹੁਣ ਕੇਂਦਰ ਸਰਕਾਰ ਨੇ ਕੋਰੋਨਾ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ ਵਿਚ ਰੇਮਡੇਸਿਵਿਰ ਦਾ ਸਟਾਕ ਭੇਜਣਾ ਸ਼ੁਰੂ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਸੂਚੀ ਅਨੁਸਾਰ 30 ਅਪ੍ਰੈਲ ਤਕ 19 ਸੂਬਿਆਂ ਵਿਚ 11 ਲੱਖ ਟੀਕੇ ਭੇਜੇ ਜਾਣਗੇ। ਇਨ੍ਹਾਂ ਵਿਚ ਪੰਜਾਬ ਨੂੰ 13,400 ਟੀਕੇ ਮਿਲਣਗੇ। ਸਭ ਤੋਂ ਜ਼ਿਆਦਾ ਟੀਕੇ 269200 ਮਹਾਰਾਸ਼ਟਰ ਨੂੰ ਦਿੱਤੇ ਜਾਣਗੇ।

ਅਸਲ ਵਿਚ ਕੋਰੋਨਾ ਲਾਗ ਗੰਭੀਰ ਮਰੀਜ਼ਾਂ 'ਤੇ ਰੇਮਡੇਸਿਵਿਰ ਦਾ ਕੁਝ ਹਾਂਪੱਖੀ ਅਸਰ ਦੇਖਿਆ ਗਿਆ ਹੈ। ਹਾਲਾਂਕਿ ਡਾਕਟਰੀ ਜਗਤ ਨਾਲ ਜੁੜੁ ਮਾਹਿਰਾਂ ਵਿਚ ਟੀਕੇ ਅਸਰਦਾਰ ਹੋਣ 'ਤੇ ਭੰਬਲਭੂਸਾ ਹੈ। ਦੇਸ਼ ਵਿਚ ਸੱਤ ਕੰਪਨੀਆਂ ਇਸ ਟੀਕੇ ਦਾ ਉਤਪਾਦਨ ਕਰ ਰਹੀ ਹੈ। ਇਨ੍ਹਾਂ ਵਿਚ ਕੈਡਿਲਾ ਹੈਲਥਕੇਅਰ ਲਿਮਟਿਡ, ਡਾ. ਰੈਡੀਜ਼ ਲੈਬੋਰਟਰੀ ਲਿਮਟਿਡ, ਸਿੰਜੀਨ ਇੰਟਰਨੈਸ਼ਨਲ ਲਿਮਟਿਡ, ਸਿਪਲਾ ਲਿਮਟਿਡ, ਮਾਈਲੇਨ ਫਾਰਮਾਸਿਊਟਿਕਲਸ ਪ੍ਰਰਾਈਵੇਟ ਲਿਮਟਿਡ, ਜੁਬੀਲੈਂਟ ਜੇਨਰਿਕ ਲਿਮਟਿਡ ਤੇ ਹੇਟੇਰੋ ਹੈਲਥਕੇਅਰ ਲਿਮਟਿਡ ਸ਼ਾਮਲ ਹੈ। ਇਨ੍ਹਾਂ ਕੰਪਨੀਆਂ ਨੇ ਟੀਕਿਆਂ ਦੇ ਭਾਅ ਵੀ ਘੱਟ ਕੀਤੇ ਹਨ। ਸਰਕਾਰੀ ਗਾਈਡਲਾਈਨਜ਼ ਅਨੁਸਾਰ ਇਸ ਵੈਕਸੀਨ ਦਾ ਇਸਤੇਮਾਲ ਸਿਰਫ਼ ਗੰਭੀਰ ਕੋਰੋਨਾ ਮਰੀਜ਼ਾਂ 'ਤੇ ਕੀਤਾ ਜਾਣਾ ਹੈ।

ਸੂਬਾ ਸਰਕਾਾ ਨੇ ਅੱਠ ਹਜ਼ਾਰ ਟੀਕਿਆਂ ਦਾ ਵਾਧੂ ਆਰਡਰ ਭੇਜਿਆ

ਪੰਜਾਬ ਵਿਚ ਇਸ ਸਮੇਂ ਰੇਮਡੇਸਿਵਿਰ ਦੇ 750 ਟੀਕੇ ਸਰਕਾਰ ਤੇ ਨਿੱਜੀ ਹਸਪਤਾਲਾਂ ਵਿਚ ਮੁਹੱਈਆ ਹੈ। ਸੂਬਾ ਸਰਕਾਰ ਨੇ ਅੱਠ ਹਜ਼ਾਰ ਟੀਕੇ ਖ਼ਰੀਦਣ ਲਈ ਵੱਖ-ਵੱਖ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਹੈ। ਕੇਂਦਰ ਵੱਲੋਂ ਭੇਜੇ ਜਾ ਰਹੇ 13400 ਟੀਕਿਆਂ ਦੇ ਨਾਲ ਹੀ ਅੱਠ ਹਜ਼ਾਰ ਟੀਕੇ ਆਉਣ ਤੋਂ ਬਾਅਦ ਪੰਜਾਬ ਵਿਚ 21400 ਟੀਕੇ ਮੁਹੱਈਆ ਹੋਣਗੇ।

ਸੂਬਾ ਕਿੰਨੇ ਮਿਲਣਗੇ ਟੀਕੇ

ਮਹਾਰਾਸ਼ਟਰ 269200

ਗੁਜਰਾਤ 163500

ਉੱਤਰ ਪ੍ਰਦੇਸ਼ 122800

ਮੱਧ ਪ੍ਰਦੇਸ਼ 92400

ਦਿੱਲੀ 61900

ਆਂਧਰਾ ਪ੍ਰਦੇਸ਼ 59000

ਤਮਿਲਨਾਡੂ 58900

ਛੱਤੀਸਗੜ੍ਹ 48250

ਹਰਿਆਣਾ 29500

ਪੱਛਮੀ ਬੰਗਾਲ 27400

ਰਾਜਸਥਾਨ 26500

ਕਰਨਾਟਕ 25400

ਬਿਹਾਰ 24500

ਤੇਲੰਗਾਨਾ 21500

ਝਾਰਖੰਡ 15150

ਕੇਰਲ 16100

ਉੱਤਰਾਖੰਡ 13500

ਪੰਜਾਬ 13400

ਉਡੀਸ਼ਾ 11100

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ।