Punjab Independence Day 2020 : ਅਟਾਰੀ (ਅੰਮ੍ਰਿਤਸਰ), ਜੇਐੱਨਐੱਨ/ਏਐੱਨਆਈ : ਆਜ਼ਾਦੀ ਦਿਵਸ 'ਤੇ ਅਟਾਰੀ-ਵਾਹਗਾ ਬਾਰਡਰ 'ਤੇ ਵੀ ਜੋਸ਼ ਤੇ ਜਨੂਨ ਦਿਸਿਆ। ਬੀਐੱਸਐੱਫ ਤੇ ਆਈਟੀਬੀਪੀ ਵੱਲੋਂ ਸਮਾਗਮ ਕਰਵਾਇਆ ਗਿਆ ਤੇ ਝੰਡਾ ਲਹਿਰਾਇਆ ਗਿਆ। ਬੀਐੱਸਐੱਫ ਦੇ ਡਾਇਰੈਕਟਰ ਜਨਰਲ ਤੇ ITBP ਦੇ ਪ੍ਰਮੁੱਖ ਐੱਸਐੱਸ ਦੇਸਵਾਲ ਨੇ ਅਟਾਰੀ-ਵਾਹਗਾ ਬਾਰਡਰ (Attari Wagah border) 'ਤੇ ਕੌਮੀ ਝੰਡਾ ਲਹਿਰਾਇਆ।

ਇਸ ਮੌਕੇ ਆਮ ਲੋਕ ਤਾਂ ਮੌਜੂਦ ਨਹੀਂ ਸਨ, ਪਰ ਬਾਰਡਰ 'ਤੇ ਪੂਰਾ ਜੋਸ਼ ਤੇ ਜਨੂਨ ਨਜ਼ਰ ਆਇਆ। ਬੀਐੱਸਐੱਪ ਤੇ ਆਈਟੀਬੀਪੀ ਦੇ ਜਵਾਨਾਂ ਨੇ ਸ਼ਾਨਦਾਰ ਪਰੇਡ ਕੀਤੀ। 'ਭਾਰਤ ਮਾਤਾ ਕੀ ਜੈ' ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ। ਇਸ ਦੀ ਆਵਾਜ਼ ਪਾਕਿਸਤਾਨ 'ਚ ਵੀ ਦਰ ਤਕ ਸੁਣਾਈ ਦਿੱਤੀ।

ਬੀਐੱਸਐੱਫ ਦੇ ਡਾਇਰੈਕਟਰ ਜਨਰਲ ਐੱਸਐੱਸ ਦੇਸਵਾਲ ਨੇ ਕੌਮੀ ਝੰਡਾ ਲਹਿਰਾਇਆ ਤੇ ਤਿਰੰਗੇ ਨੂੰ ਸਲਾਮੀ ਦਿੱਤੀ। ਇਸ ਦੌਰਾਨ ਜਵਾਨਾਂ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਤੇ ਪਰੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਐੱਸਐੱਸ ਦੇਸਵਾਲ ਨੇ ਪਰੇਡ ਦੀ ਸਲਾਮੀ ਲਈ ਤੇ ਜਵਾਨਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਬੀਐੱਸਐੱਪ ਦੇ ਡੀਜੀ ਐੱਸਐੱਸ ਦੇਸਵਾਲ ਨੇ ਕਿਹਾ ਕਿ ਭਾਰਤ ਸ਼ਾਂਤੀ ਪਸੰਦ ਦੇਸ਼ ਹੈ ਤੇ ਆਪਣੀ ਖ਼ੁਦਮੁਖ਼ਤਿਆਰੀ ਤੇ ਅਖੰਡਤਾ ਦੀ ਰੱਖਿਾ ਕਰਨ ਲਈ ਪੂਰੀ ਤਾਕਤ ਨਾਲ ਵਚਨਬੱਧ ਹੈ। ਸਰਹੱਦਾਂ 'ਤੇ ਸਾਡੇ ਸੁਰੱਖਿਆ ਬਲ ਪੂਰੀ ਤਾਕਤ ਨਾਲ ਚੌਕਸ ਹਨ। ਅਸੀਂ ਦੇਸ਼ ਨੂੰ ਆਸਵੰਦ ਕਰਦੇ ਹਾਂ ਕਿ ਸਾਡੀਆਂ ਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ।

Posted By: Seema Anand