ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਕਸਬਾ ਸਰਾਏ ਅਮਾਨਤ ਖਾਂ ਵਿਖੇ ਜਨਤਾ ਵੱਲੋਂ ਹੁੰਗਾਰਾ ਮਿਲਿਆ ਹੈ। ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾ ਬੰਦ ਕਰ ਕੇ ਜਿੱਥੇ ਕਿਸਾਨਾਂ ਦਾ ਸਾਥ ਦਿੱਤਾ। ਆਪਣੇ ਨਿੱਜੀ ਵਾਹਨਾਂ ਤੇ ਲੋਕ ਚੱਲਦੇ ਫਿਰਦੇ ਦਿਖਾਈ ਦਿੱਤੇ।

ਕਾਬਿਲੇ ਜ਼ਿਕਰ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿਸੇ ਨੂੰ ਇਹ ਨਹੀਂ ਕਹਿਣਾ ਪਿਆ ਕਿ ਤੁਸੀਂ ਆਪਣੀ ਦੁਕਾਨ ਬੰਦ ਕਰੋ। ਕਸਬੇ ਅੰਦਰ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਇਸ ਲਈ ਪੁਲਿਸ, ਨਾਕਿਆਂ 'ਤੇ ਤਇਨਾਤ ਰਹੀ।