ਭਾਈ ਹਰਿੰਦਰ ਸਿੰਘ ਨੇ ਕੀਤੀ ਜੂਠੇ ਬਰਤਨਾਂ ਦੀ ਸੇਵਾ, ਗਰਮਤਿ ਸਿਧਾਂਤਾਂ ਖਿਲਾਫ਼ ਗ਼ਲਤ ਬਿਆਨੀ ਲਈ ਮੰਗੀ ਮਾਫ਼ੀ
ਹਰਿੰਦਰ ਸਿੰਘ ਦੋ ਦਿਨਾਂ ਤੱਕ ਲੰਗਰ ਘਰ ਵਿੱਚ ਬਰਤਨ ਸਾਫ਼ ਕਰਨ ਅਤੇ ਗੁਰਦੁਆਰਾ ਸਾਹਿਬ ਵਿੱਚ ਜੋੜਿਆਂ ਦੀ ਸੇਵਾ ਨਿਭਾਉਣਗੇ। ਇਹ ਸੇਵਾ ਸਿੱਖ ਪਰੰਪਰਾ ਵਿੱਚ ਨਿਮਰਤਾ, ਸ਼ਰਧਾ ਅਤੇ ਸੇਵਾ-ਭਾਵ ਨੂੰ ਮੁੜ ਸਥਾਪਿਤ ਕਰਨ ਦਾ ਪ੍ਰਤੀਕ ਮੰਨੀ ਜਾਂਦੀ ਹੈ।
Publish Date: Tue, 09 Dec 2025 04:08 PM (IST)
Updated Date: Tue, 09 Dec 2025 04:11 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ। ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨਾਂ ਵਲੋਂ ਸੁਣਾਈ ਗਈ ਧਾਰਮਿਕ ਸਜ਼ਾ ਪੂਰੀ ਕਰਨ ਲਈ, ਨਿਰਵੈਰ ਖਾਲਸਾ ਜੱਥਾ ਯੂ.ਕੇ. ਨਾਲ ਜੁੜੇ ਭਾਈ ਹਰਿੰਦਰ ਸਿੰਘ ਨੇ ਗੁਰਮਤਿ ਸਿਧਾਂਤਾਂ ਪ੍ਰਤੀ ਦਿੱਤੇ ਗਏ ਆਪਣੇ ਗ਼ਲਤ ਬਿਆਨਾਂ ਲਈ ਅਧਿਕਾਰਤ ਤੌਰ 'ਤੇ ਮਾਫ਼ੀ ਮੰਗ ਕੇ ਧਾਰਮਿਕ ਸੇਵਾ ਨਿਭਾਈ।
ਹਰਿੰਦਰ ਸਿੰਘ ਦੋ ਦਿਨਾਂ ਤੱਕ ਲੰਗਰ ਘਰ ਵਿੱਚ ਬਰਤਨ ਸਾਫ਼ ਕਰਨ ਅਤੇ ਗੁਰਦੁਆਰਾ ਸਾਹਿਬ ਵਿੱਚ ਜੋੜਿਆਂ ਦੀ ਸੇਵਾ ਨਿਭਾਉਣਗੇ। ਇਹ ਸੇਵਾ ਸਿੱਖ ਪਰੰਪਰਾ ਵਿੱਚ ਨਿਮਰਤਾ, ਸ਼ਰਧਾ ਅਤੇ ਸੇਵਾ-ਭਾਵ ਨੂੰ ਮੁੜ ਸਥਾਪਿਤ ਕਰਨ ਦਾ ਪ੍ਰਤੀਕ ਮੰਨੀ ਜਾਂਦੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸਿੱਖ ਕੌਮ ਵਿੱਚ ਗਲਤੀ ਸੁਧਾਰਨ ਦਾ ਮਾਰਗ ਸੇਵਾ ਤੇ ਮਾਫੀ ਦੇ ਸਿਧਾਂਤਾਂ 'ਤੇ ਅਧਾਰਤ ਹੈ। ਇਹ ਫੈਸਲਾ ਸੰਗਤ ਵਿੱਚ ਸ਼ਾਂਤੀ, ਏਕਤਾ ਅਤੇ ਅਨੁਸ਼ਾਸਨ ਬਣਾਈ ਰੱਖਣ ਦੇ ਉਦੇਸ਼ ਨਾਲ ਲਿਆ ਗਿਆ ਹੈ।