ਪੱਤਰ ਪ੍ਰਰੇਰਕ, ਅੰਮਿ੍ਤਸਰ : ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਸਾਹਮਣੇ 27ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਧਰਨਾ ਲਾ ਕੇ ਬੈਠੀਆਂ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਜਤਿੰਦਰ ਸਿੰਘ ਛੀਨਾ, ਕੰਵਲਪ੍ਰਰੀਤ ਸਿੰਘ ਪੰਨੂ ਤੇ ਹਰਜੀਤ ਸਿੰਘ ਝੀਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਭ ਧਰਮਾਂ ਦਾ ਵੀ ਸਤਿਕਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਏਜੰਡਾ ਲਾਗੂ ਕਰ ਰਹੀ ਸੀ। ਦੇਸ਼ ਅੰਦਰ ਦਲਿਤਾਂ ਤੇ ਮੁਸਲਮਾਨਾਂ 'ਤੇ ਅਤਿਆਚਾਰ ਕਰਕੇ ਦਹਿਸ਼ਤਜ਼ਦਾ ਕੀਤਾ ਜਾ ਰਿਹਾ ਸੀ ਤੇ ਭਾਜਪਾ ਇਸ ਦੇ ਸਿਰ 'ਤੇ ਦੂਜੀ ਵਾਰ ਸਰਕਾਰ ਬਣਾਉਣਾ ਚਾਹੁੰਦੀ ਹੈ। ਦੇਸੀ ਵਿਦੇਸ਼ੀ ਕਾਰਪੋਰੇਟਾਂ ਨੇ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਫਾਸ਼ੀਵਾਦੀਆਂ ਦੇ ਹੰਕਾਰ ਦੀ ਵਰਤੋਂ ਕਰਦਿਆਂ ਕਿਸਾਨੀ ਵਿਰੋਧੀ ਕਾਨੂੰਨ ਪਾਸ ਕਰਵਾ ਲਏ ਹਨ। ਪੰਜਾਬ, ਹਰਿਆਣੇ ਤੇ ਬਾਕੀ ਦੇਸ਼ ਵਿੱਚ ਇਨ੍ਹਾਂ ਕਾਨੂੰਨਾਂ ਵਿਰੁੱਧ ਉੱਠਿਆ ਅਣਕਿਆਸਿਆ ਵਿਰੋਧ ਦੇਖ ਕੇ ਫਾਸ਼ੀਵਾਦੀ ਤਾਕਤਾਂ ਤਿਲਮਿਲਾ ਗਈਆਂ ਹਨ। ਕਿਸਾਨ ਅੰਦੋਲਨ ਫਾਸ਼ੀਵਾਦ ਦੇ ਗਲੇ ਦੀ ਹੱਡੀ ਬਣ ਗਿਆ ਹੈ। ਕਿਸਾਨਾਂ ਦੀ ਅਗਵਾਈ ਵਿਚ ਦੇਸ਼ ਦਾ ਵਪਾਰੀ ਵਰਗ, ਮੱੱਧ ਵਰਗ, ਮਜ਼ਦੂਰ, ਵਿਦਿਆਰਥੀ, ਨੌਜਵਾਨ ਫਾਸ਼ੀਵਾਦੀਆਂ ਦੀਆਂ ਨੀਤੀਆਂ ਵਿਰੁੱਧ ਉੱਠ ਖੜਾ ਹੋਇਆ ਹੈ ਜਿਸ ਤੋਂ ਫਾਸ਼ੀਵਾਦੀ ਅੌਖ ਮਹਿਸੂਸ ਕਰ ਰਹੇ ਹਨ।

ਕਿਸਾਨ ਆਗੂਆਂ ਬਚਿੱਤਰ ਸਿੰਘ ਕੋਟਲਾ, ਭੁਪਿੰਦਰ ਸਿੰਘ ਤਖ਼ਤ ਮੱਲ, ਮਨਦੀਪ ਸਿੰਘ ਭੁਸੇ, ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਦਿਲਬਾਗ ਸਿੰਘ ਕੁਹਾਲੀ, ਗੁਰਬਚਨ ਸਿੰਘ ਘੜਕਾ, ਮਨਧੀਰ ਕੌਰ, ਬਲਵਿੰਦਰ ਕੌਰ, ਅਵਤਾਰ ਸਿੰਘ ਜੱਸੜ, ਲੱਖਾ ਸਿੰਘ ਢੰਡ, ਗੁਰਵਿੰਦਰ ਸਿੰਘ ਇਬਨ, ਨਰਿੰਦਰ ਸਿੰਘ ਬਾਉਲੀ, ਹਰਜਿੰਦਰ ਸਿੰਘ ਧੌਲ, ਗੁਰਪ੍ਰਰੀਤ ਸਿੰਘ ਕੁਹਾਲੀ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਸਵਿੰਦਰ ਸਿੰਘ ਬਾਉਲੀ, ਗੁਰਜੀਤ ਸਿੰਘ ਕੋਹਾਲੀ, ਸੂਬੇਦਾਰ ਜਗਿੰਦਰ ਸਿੰਘ ਘੁਕੇਵਾਲੀ ਆਦਿ ਨੇ ਸੰਬੋਧਨ ਕੀਤਾ।