ਜੇਐੱਨਐੱਨ, ਪਟਨਾ ਸਿਟੀ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਬਾਰ ਸਾਹਿਬ 'ਚ ਕੀਰਤਨ ਕਰਦੇ ਸਮੇਂ ਰਾਗੀ ਹਾਰਮੋਨੀਅਮ 'ਤੇ ਮੋਬਾਈਲ ਰੱਖ ਕੇ ਕੀਰਤਨ ਨਹੀਂ ਕਰ ਸਕਣਗੇ। ਹਰੇਕ ਰਾਗੀ ਨੂੰ ਗੁਰਬਾਣੀ ਯਾਦ ਕਰ ਕੇ ਕੀਰਤਨ ਕਰਨਾ ਪਵੇਗਾ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਦੀ ਪ੍ਰਧਾਨਗੀ 'ਚ ਬੈਠਕ ਕਰ ਕੇ ਇਹ ਫ਼ੈਸਲਾ ਕੀਤਾ।

ਇਹ ਵੀ ਫ਼ੈਸਲਾ ਕੀਤਾ ਗਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਇਸ ਦੇ ਅਧੀਨ ਗੁਰਦੁਆਰਿਆਂ 'ਚ ਗ੍ਰੰਥੀ ਤੇ ਰਾਗੀ ਦੀ ਬਦਲੀ ਜਥੇਦਾਰ ਦੇ ਹੁਕਮ ਨਾਲ ਹੋਵੇਗਾ। ਜਥੇਦਾਰ ਨੇ ਲਏ ਗਏ ਫ਼ੈਸਲਿਆਂ ਸਬੰਧੀ ਦੱਸਿਆ ਕਿ ਹੁਣ ਜਿੰਨੇ ਵੀ ਗ੍ਰੰਥੀ, ਸਿੰਘ ਸਾਹਿਬ, ਪੰਜ ਪਿਆਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ 'ਚ ਸੇਵਾ ਦੀ ਅਰਜੀ ਦੇਣਗੇ, ਉਨ੍ਹਾਂ ਦੀ ਉਮਰ ਘੱਟੋ-ਘੱਟ 40 ਸਾਲ ਹੋਣੀ ਚਾਹੀਦੀ ਹੈ। ਨਿਯੁਕਤ ਹੋਣ ਵਾਲੇ ਸੇਵਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦਾ ਪਾਠੀ ਹੋਣਾ ਜ਼ਰੂਰੀ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ 'ਚ ਨਿਯੁਕਤ ਹੋਣ ਵਾਲਿਆਂ ਨੂੰ ਨਸ਼ਾ ਨਾ ਕਰਨ ਦਾ ਹਲਫ਼ਨਾਮਾ ਦੇਣਾ ਪਵੇਗਾ।

Posted By: Amita Verma